ਜੋਰਾ ਸਿੰਘ ਝੱਜ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ
ਐਡਮਿੰਟਨ( ਰਘਵੀਰ ਬਲਾਸਪੁਰੀ)ਐਡਮਿੰਟਨ ਦੀ ਮਿੱਲਵੁਡ ਕਲਚਰ ਸੋਸਾਇਟੀ ਆਫ ਰੀਟਾਈਰ ਤੇ ਸੈਮੀ ਰੀਟਾਈਰ ਸੁਸਾਇਟੀ ਦੀ ਸਲਾਨਾ ਚੋਣ ਸਰਬ ਸੰਮਤੀ ਨਾਲ ਬੀਤੇ ਦਿਨੀ ਹੋ ਗਈ ਹੈ।ਜਿਸ ਵਿਚ ਸਰਦਾਰ ਜੋਰਾ ਸਿੰਘ ਝੱਜ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਯਾਦ ਰਹੇ ਜੋਰਾ ਸਿੰਘ ਝੱਜ ਨੂੰ ਬੀਤੇ ਸਾਲ ਕੈਨੇਡਾ ਦੇ ਗਵਰਨਰ ਜਰਨਲ ਵੱਲੋ “ਕੈਰਿੰਗ ਕੈਨੇਡੀਅਨ ਅਵਾਰਡ” ਨਾਲ ਵੀ ਸਨਮਾਨਿਆ ਗਿਆ ਹੈ। ਇਸ ਕਮੇਟੀ ਨੇ ਅਗਸਤ ਮਹੀਨੇ ਦੇ ਪਹਿਲੇ ਹਫਤੇ ਚਾਰਜ ਸੰਭਾਲ ਲਿਆ ਹੈ।ਜੋਰਾ ਸਿੰਘ ਝੱਜ ਤੋ ਬਿਨਾ ਵਾਇਸ ਪ੍ਰਾਧਨ ਦੇ ਲਈ ਸੁਦਾਗਰ ਸਿੰਘ ਭੰਗੂ,ਖਜਾਨਚੀ ਮਲਕੀਤ ਸਿੰਘ ਮਾਨ,ਸਹਾਇਕ ਸਕੱਤਰ ਕੁਲਬੀਰ ਸਿੰਘ ਸੰਧੂ,ਸੁਰਜੀਤ ਸਿੰਘ ਮਰਾੜ ਤੋ ਬਿਨਾ ਡਾਇਰੈਕਟਰ ਮਨਮੋਹਨ ਸਿੰਘ ਪਰਮਾਰ,ਜੋਰਾ ਸਿੰਘ ਗਿੱਲ,ਗੁਰਬਖਸ ਸਿੰਘ ਚਾਦੀ ਨੂੰ ਚੁਣ ਲਿਆ ਗਿਆ ਹੈ।ਇਸ ਸਮੇ ਪ੍ਰਾਧਾਨ ਜੋਰਾ ਸਿੰਘ ਝੱਜ ਨੇ ਗੱਲਬਾਤ ਕਰਦਿਆ ਦੱਸਿਆ ਕਿ ਅਸੀ ਸੁਸਾਟਿਈ ਦੇ ਵੱਲੋ ਵਿੱਢੇ ਹੋਏ ਕੰਮਾਂ ਨੂੰ ਬਰਕਰਾਰ ਰੱਖਦੇ ਹੋਏ ਹੋਰ ਕੰਮਾਂ ਨੂੰ ਪੂਰੀ ਸੁਸਾਇਟੀ ਦੇ ਮੈਬਰਾਂ ਦੇ ਸਹਿਯੋਗ ਨਾਲ ਪੂਰੇ ਕਰਨ ਦਾ ਯਤਨ ਕਰਦੇ ਰਹਾਗੇ।ਅਸੀ ਆਸ ਕਰਦੇ ਹਾ ਕਿ ਸੁਸਾਇਟੀ ਇਸ ਟੀਮ ਦੀ ਅਗਵਾਈ ਵਿਚ ਹੋਰ ਨਵੀਆਂ ਮੰਜਲਾਂ ਨੂੰ ਛੋਹੇਗੀ ਸਾਡੇ ਵੱਲੋ ਪੂਰੀ ਟੀਮ ਨੂੰ ਮੁਬਾਰਕਾਂ।
Check Also
28th Calgary Nagar Kirtan
Hundreds and thousands attended the 28th Calgary Nagar Kirtan held last week. Alberta …
Asian Tribune Your Multilingual Newspaper covering World and local news News