ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਮਸਹੂਰ ਸੰਸਥਾ ਸਿੱਖ ਫੈਡਰੇਸਨ ਆਫ ਅਲਵਰਟਾ ਦੇ ਵੱਲੋ ਲੰਘੇ ਐਤਵਾਰ ਨੂੰ ਸਿੱਖ ਹੈਰੀਟੇਜ ਮੇਲਾ ਰਿੱਖ ਸੈਟਰ ਦੀਆਂ ਗਰਾਉਡਾ ਵਿਚ ਜੋ ਕਿ 23 ਐਵਨਿਊ ਤੇ 66 ਸਟਰੀਟ ਤੇ ਮਿੱਲਵੁੱਡ ਵਿਚ ਸਥਿਤ ਹੈ ਵਿਚ ਧੂਮ ਧਾਮ ਨਾਲ ਮਨਾਇਆ ਗਿਆ ਸੀ।ਇਸ ਵਿਚ ਬਜੁਰਗਾਂ ਦੀਆਂ ਰੇਸਾਂ,ਰਸਾ ਕਸੀ ਬੀਬੀਆਂ ਦੇ ਮਊਜੀਕਲ ਚੇਅਰ ਦੇ ਮੁਕਾਬਲੇ ਕਰਾਉਣ ਤੋ ਬਿਨਾ ਬੱਚਿਆ ਦੀ ਰੇਸਾਂ ਵੀ ਕਰਵਾਈਆਂ ਗਈਆ ਸਨ।ਹਰ ਸਾਲ ਦੀ ਤਰਾ ਗਰਚਰਨ ਸਿੰਘ ਭੰਡਾਲ ਨੇ 65-70 ਸਾਲ ਦੇ ਉਮਰ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।ਇਸ ਸਮੇ ਤੇ ਪਿਛਲੀ ਲੰਘੇ ਮਹੀਨੇ ਸਨੀਅਰ ਸੈਟਰ ਕੋਲ ਵਾਪਰੇ ਹਾਦਸੇ ਵਿਚ ਮਾਰੇ ਗਏ ਬਜੁਰਗ ਅਜੈਬ ਸਿੰਘ ਗਰੇਵਾਲ ਦੇ ਪਰਵਾਰ ਨੂੰ ਸਨਮਾਨਿਤ ਕੀਤਾ ਗਿਆ ਕਿਉਕਿ ਉਹ ਹਮੇਸਾ ਹੀ ਵਲੰਟੀਅਰਾਂ ਕੰਮਾਂ ਵਿਚ ਵੱਧ ਤੋ ਵੱਧ ਯੋਗਦਾਨ ਪਾਉਦੇ ਰਹਿੰਦੇ ਸਨ ਉਹਨਾਂ ਦਾ ਸਨਮਾਨ ਉਹਨਾਂ ਦੇ ਬੇਟੇ ਪਰਮਿੰਦਰ ਸਿੰਘ ਗਰੇਵਾਲ ਨੇ ਪ੍ਰਾਪਤ ਕੀਤਾ,ਬਜੁਰਗ ਸੇਵਾਦਰਾ ਅਜਮੇਰ ਸਿੰਘ ਮੱਲੀ,ਮਨਮੋਹਨ ਸਿੰਘ ਪਰਮਾਰ,ਪਰਦੀਪ ਕੁਮਾਰ ਨੂੰ ਵੀ ਊਹਨਾਂ ਦੀਆਂ ਸੇਵਾਵਾਂ ਦੇ ਬਦਲੇ ਸਨਮਾਨਿਤ ਕੀਤਾ ਗਿਆ ਸੀ।ਇਹ ਸਮਮਨਾ ਦੇਣ ਵਾਲੀਆਂ ਸਖਸੀਅਤਾਂ ਦੇ ਵਿਚ ਇੰਡਿਆਂ ਤੋ ਆਏ ਹੋਏ ਪਰਮਜੀਤ ਸਿੰਘ ਡਾਲਾ ਸਾਬਕਾ ਡੀ.ਪੀ.ਈ,ਤੀਰਥ ਸਿੰਘ ਬਰਾੜ,ਵਾਰਡ 12 ਤੋ ਕੌਸਲਰ ਮਹਿੰਦਰ(ਮੋਅ ਬੰਗਾ),ਪ੍ਰਧਾਨ ਬਲਦੇਵ ਸਿੰਘ ਧਾਲੀਵਾਲ,ਸਾਬਕਾ ਪ੍ਰਧਾਨ ਕਰਨੈਲ ਦਿਉਲ,ਸਿੱਖ ਫੈਡਰੇਸਨ ਮੈਬਰ ਬਿੱਟੂ ਤੋ ਇਲਾਵਾ ਹੋਰ ਵੀ ਸਖਸੀਅਤਾਂ ਸਟੇਜ ਤੇ ਹਾਜਰ ਸਨ।ਇਸ ਸਮੇ ਰੰਗਾ ਰੰਗ ਪ੍ਰੋਗਰਾਮ ਵਿਚ ਸੁਰਜੀਤ ਭੁੱਲਰ,ਪ੍ਰੀਤ ਹਰਪਾਲ,ਜਨਤ ਕੌਰ ਨੇ ਆਪਣੇ ਫਨ ਦਾ ਮੁਜਾਰਾ ਕੀਤਾ,ਰੰਗਾਰੱਗ ਪ੍ਰੋਗਰਾਮ ਦਾ ਸੈਕੜੇ ਲੋਕਾਂ ਤੋ ਇਲਾਵਾ ਕੈਨੇਡਾ ਦੇ ਫੈਡਰਲ ਮੰਤਰੀ ਅਮਰਜੀਤ ਸੋਹੀ,ਸਾਬਕਾ ਫੈਡਰਨ ਮੰਤਰੀ ਟਿੰਮ ਉਪਲ,ਸਾਬਕਾ ਐਮ.ਐਲ.ਏ ਪੀਟਰ ਸੰਧੂ,ਹਰਪ੍ਰੀਤ ਗਿੱਲ,ਐਡਮਿੰਟਨ ਐਲਸਿਰੀ ਤੋ ਐਮ.ਐਲ.ਏ ਰੌਡ ਲੁਲਾਇਲਾ ਨੇ ਆਨੰਦ ਮਾਨਿਆ।
Check Also
28th Calgary Nagar Kirtan
Hundreds and thousands attended the 28th Calgary Nagar Kirtan held last week. Alberta …
Asian Tribune Your Multilingual Newspaper covering World and local news News