Home / Community-Events / ਐਡਮਿੰਟਨ ਵਿਚ 1 ਵਿਅਕਤੀ ਅਸਮਾਨੀ ਬਿਜਲੀ ਨਾਲ ਝੁਲਸਿਆ

ਐਡਮਿੰਟਨ ਵਿਚ 1 ਵਿਅਕਤੀ ਅਸਮਾਨੀ ਬਿਜਲੀ ਨਾਲ ਝੁਲਸਿਆ

vehicles-and-people-were-flooded-under-the-106-st-over-pass2ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ ਐਡਮਿੰਟਨ ਵਿਚ ਹੋਈ ਭਾਰੀ ਮੀਹ ਤੇ ਤੁਫਾਨ ਤੋ ਬਾਅਦ ਵਿਚ ਵਾਪਰੀ ਅਸਮਾਨੀ ਬਜਲੀ ਡਿੱਗਣ ਦੀ ਘਟਨਾ ਨਾਲ ਇਕ ਵਿਅਕਤੀ ਝੁਲਸ ਗਿਆ ਹੈ।ਇਹ ਘਟਬਾ ਬੋਨੀ ਡੂਨ ਪਾਰਕ ਇਲਾਕੇ ਵਿਚ ਤਕਰੀਬਨ ਪੌਣੇ ਤਿੰਨ ਵਜੇ ਸਾਮ ਨੂੰ ਵਾਪਰੀ ਸੀ,ਇਸ ਦੇ ਬਾਰੇਨਵਿਚ ਅਲਬਰਟਾ ਹੈਲਥ ਸਰਸਵਿਸ ਦੇ ਬੁਲਾਰੇ ਕੈਰੀ ਵਿਲੀਅਮ ਸਨ  ਨੇ ਦੱਸਿਆ ਕਿ ਉਸ ਪੀੜਤ ਵਿਅਕਤੀ ਨੂੰ ਤਰੁੰਤ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਹੈ।ਇਸ ਮੀਹ ਤੇ ਤੁਫਾਨ ਤੋ ਬਾਅਦ ਵਿਚ ਐਡਮਿੰਟਨ ਵਿਚ ਸਾਰੀ ਸਥਿਤੀ ਉਥਲ ਪੁਥਲ ਹੋ ਗਈ ਸੀ ਦਰਜਨਾਂ ਹੀ ਲੋਕਾਂ ਦੀਆਂ ਗੱਡੀਆਂ ਵਾਈਟ ਮੱਡ ਡਰਾਇਵ ਤੇ ਪਾਣੀ ਵਿਚ ਜਾਮ ਹੋ ਗਈਆਂ ਸਨ।ਇਸ ਦੀ ਸੂਚਨਾ ਫਾਇਰ ਫਾਈਟਰਾਂ ਨੂੰ ਲੋਕਾਂ ਵੱਲੋ ਸੋਸਲ ਮੀਡਿਏ ਪਾਈਆਂ ਗਈਆਂ ਵੀਡਿਉਜ ਦੀ ਫੁਟਜ ਤੋ ਮਿਲੀ ਸੀ।ਲੋਕਾਂ ਦੀ ਮਦਦ ਦੇ ਲਈ 16 ਫਾਇਰ ਫਾਈਟਰ ਆਪਣੀਆਂ ਸੇਵਾਵਾਂ ਦੇਣ ਦੇ ਲਈ ਪਹੁੱਚ ਗਏ ਸਨ ਕੋਈ ਵੀ ਜਾਨੀ ਨੁਕਸਾਨ ਨਹੀ ਸੀ ਹੋਇਆ।ਇਸ ਵਾਈਟ ਮੱਡ ਡਰਾਇਵ ਨੂੰ ਕੁਝ ਸਮੇ ਦੇ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਤੁਫਾਨ ਤੋ ਬਾਅਦ ਵਿਚ 100 ਦੇ ਕਰੀਬ  ਟ੍ਰੈਫਿਕ ਲਾਇਟਾਂ ਵੀ ਪ੍ਰਵਾਵਿਤ ਹੋਈਆਂ ਸਨ ।ਮੀਡੋਜ ਕਮਿਊਨਟੀ ਸੈਟਰ ਤੇ ਰੈਕ ਸੈਟਰ ਵੀ ਜਲਦੀ ਬੰਦ ਕਰ ਦਿੱਤਾ ਗਿਆ ਸੀ ਕਿਉਕਿ ਬਿਜਲੀ ਦੀ ਸਮੱਸਿਆ ਆ ਗਈ ਸੀ।ਇਸ ਤੁਫਾਨ 90 ਮਿੰਟ ਤੋ ਲੈ ਕੇ 2 ਘੰਟੇ ਤੱਕ ਰਿਹਾ ਸੀ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …