Home / Punjabi News / ਸਾਰੇ ਕਨੇਡਾ ਵਾਸੀ ਪਾਈਪ ਲਾਈਨ ਲਈ ਜ਼ੋਰ ਲਾਉਣ ਵਿੱਚ ਸ਼ਾਮਿਲ ਹੋਣ

ਸਾਰੇ ਕਨੇਡਾ ਵਾਸੀ ਪਾਈਪ ਲਾਈਨ ਲਈ ਜ਼ੋਰ ਲਾਉਣ ਵਿੱਚ ਸ਼ਾਮਿਲ ਹੋਣ

ਸਾਰੇ ਕਨੇਡਾ ਵਾਸੀ ਪਾਈਪ ਲਾਈਨ ਲਈ ਜ਼ੋਰ ਲਾਉਣ ਵਿੱਚ ਸ਼ਾਮਿਲ ਹੋਣ

ਅਲਬਰਟਾ ਸਰਕਾਰ ਨੇ ਚੀਨੀ, ਪੰਜਾਬੀ ਅਤੇ ਸਪੈਨਿਸ਼ ਵਿੱਚਇੱਕ ਨਵੀਂ ਵੈਬਸਾਈਟ ਅਤੇ ਇਸ਼ਤਿਹਾਰ ਜਾਰੀ ਕੀਤੇ ਹਨ ਤਾਂ ਜੋ ਉਹ ਕਨੇਡਾਵਾਸੀ ਜੋ ਦੂਜੀਆਂ ਭਾਸ਼ਾਵਾਂ ਬੋਲਦੇ ਹਨ, ਵੀ ਟ੍ਰਾਂਸ ਮਾਂਉਟੇਂਨ ਪਾਈਪਲਾਈਨ ਦੇ ਵਿਸਥਾਰ ਨਾਲ ਪੈਦਾ ਹੋਣ ਵਾਲੀਆਂ ਨਵੀਆਂ ਨੌਕਰੀਆਂ ਦਾ ਸਮਰਥਨ ਕਰ ਸਕਣ।
ਪੰਜਾਬੀ ਐਡ ਦੀ ਇੱਕ ਉਦਾਹਰਣ
ਇਹ ਐਡਾਂਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚਸਰਕਾਰ ਦੁਆਰਾ ਚਲਾਈ ਗਈ “Keep Canada Working” ਮੁਹਿੰਮ ਦੇ ਹਿੱਸੇ ਵਜੋਂ, ਕਨੇਡਾਵਾਸੀਆਂ ਨੂੰ ਪਾਈਪਲਾਈਨ ਦੇ ਵਿਸਥਾਰ ਨਾਲ ਹੋਣ ਵਾਲੇ ਆਰਥਿਕ ਅਤੇ ਵਾਤਾਵਰਣ ਸੰਬੰਧੀ ਫਾਇਦਿਆਂ ਬਾਰੇ ਜਾਣਕਾਰੀ ਦੇਣਗੀਆਂ ਅਤੇ ਪ੍ਰੋਜੈਕਟ ਸਬੰਧੀ ਗਲਤ ਸੂਚਨਾਵਾਂ ਦਾਹੱਲ ਕਰਨਗੀਆਂ।
ਇਸ ਮੁਹਿੰਮ ਦਾ ਉਦੇਸ਼ ਪਾਈਪਲਾਈਨ ਦੇ ਵਿਸਥਾਰ ਦੇ ਲਾਭਾਂ ਬਾਰੇ ਜਾਗਰੂਕਤਾ ਵਧਾ ਕੇ ਅਲਬਰਟਾ ਦੇ ਊਰਜਾ ਉਤਪਾਦਾਂ ਦੀਬਜ਼ਾਰ ਤੱਕ ਪਹੁੰਚ ਨੂੰ ਤੇਜ਼ ਕਰਨਾ ਹੈ। ਇਸ ਵਿੱਚ ਅਲਬਰਟਾ ਲਈ ਜ਼ਿਆਦਾ ਨੌਕਰੀਆਂ ਅਤੇਊਰਜਾਉਤਪਾਦਾਂ ਦੀਆਂ ਉੱਚੀਆਂ ਕੀਮਤਾਂ ਸ਼ਾਮਲ ਹਨ।
“ਲੋਕਾਂ ਦਾ ਇਹ ਸਮਝਣਾ ਜ਼ਰੂਰੀ ਹੈ ਕਿ ਟ੍ਰਾਂਸ ਮਾਉਂਟੇਨ ਪਾਈਪਲਾਈਨ ਦਾ ਵਿਸਥਾਰ ਕਿਉਂ ਕਰਨਾ ਚਾਹੀਦਾ ਹੈ। ਕੈਨੇਡਾ ਦੇ ਸਮੁੰਦਰਾਂ ਤੱਕ ਉਤਪਾਦਾਂ ਨੂੰ ਪਹੁੰਚਾਉਣ ਵਿੱਚ ਅਸਮਰੱਥ ਹੋਣ ਕਰਕੇ, ਚੰਗੀ ਨੌਕਰੀਆਂ ਪੈਦਾ ਕਰਨ ਤੇਅਸਰ ਪੈਂਦਾ ਹੈ ਅਤੇ ਨਾਲ ਹੀਇਸ ਤੇ ਹਰ ਸਾਲ ਕੈਨੇਡਾ ਦੇ ਅਰਬ੍ਹਾਂ ਡਾਲਰ ਖ਼ਰਚ ਹੁੰਦੇ ਹਨ- ਇਹ ਪੈਸੇ ਜੋ ਸੜਕਾਂ, ਸਕੂਲਾਂ ਅਤੇ ਹਸਪਤਾਲਾਂ, ਜ਼ਿੰਦਗੀ ਨੂੰ ਹੋਰ ਚੰਗਾ ਬਣਾਉਣ ਲਈ ਵਰਤੇ ਜਾ ਸਕਦੇ ਹਨ। ਸਾਨੂੰ ਪਾਈਪਲਾਈਨ ਲਈ ਆਪਣਾ ਸਮਰਥਨ ਦਿਖਾਉਣ ਲਈ ਵੱਧ ਤੋਂ ਵੱਧ ਲੋਕ ਚਾਹੀਦੇ ਹਨ।”
ਪ੍ਰੀਮੀਅਰ ਰੇਚਲ ਨੌਟਲੀ
ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚ ਨਾਂ ਹੋਣ ਕਰਕੇ ਕੈਨੇਡਾ ਦੀ ਅਰਥਵਿਵਸਥਾ ਨੂੰ 15 ਬਿਲੀਅਨ ਡਾਲਰ ਸਾਲਾਨਾ ਤੱਕ, ਜਾਂ 40 ਮਿਲੀਅਨ ਡਾਲਰਰੋਜ਼ ਦੀ ਲਾਗਤ ਪੈਂਦੀ ਹੈ। ਇਕੱਲੇ ਅਲਬਰਟਾ ਸਰਕਾਰ ਤੇ ਪ੍ਰਤੀ ਸਾਲ 2.3 ਬਿਲੀਅਨ ਡਾਲਰ ਦੀ ਲਾਗਤ ਦਾ ਬੋਝ ਪੈ ਰਿਹਾ ਹੈ।
“Keep Canada Working”ਦਾ ਸੁਨੇਹਾ ਪ੍ਰਿੰਟ (ਅਖਬਾਰਾਂ ਆਦਿ), ਰੇਡੀਓ ਅਤੇ ਵੈੱਬਸਾਈਟਾਂ ਰਾਹੀਂ ਸਾਂਝਾ ਕੀਤਾ ਜਾਵੇਗਾ। ਇਹ ਐਡਾਂ 15 ਮਈ ਤੋਂ ਚੀਨੀ, ਪੰਜਾਬੀ ਅਤੇ ਸਪੈਨਿਸ਼ ਵਿੱਚ ਸ਼ੁਰੂ ਹੋਈਆਂ ਅਤੇ ਉਹ ਵੈਬਸਾਈਟ ਜੋ ਲੋਕਾਂ ਨੂੰ ਆਪਣਾ ਸਮਰਥਨ ਦਿਖਾਉਣ ਦਾ ਮੌਕਾ ਦਿੰਦੀ ਹੈ, ਅੱਜ ਤੋਂ ਸ਼ੁਰੂ ਹੋਈ।
ਉਹ ਵੈਬਸਾਈਟ, ਜਿੱਥੇ ਲੋਕ ਆਪਣਾ ਸਮਰਥਨ ਦਿਖਾ ਸਕਦੇ ਹਨ keepcanadaworking.ca/pa

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …