ਲਖਨਊ— ਭਾਰਤੀ ਜਨਤਾ ਪਾਰਟੀ ਤੋਂ ਕਾਂਗਰਸ ‘ਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ ਦੀ ਪਤਨੀ ਪੂਨਮ ਸਿਨਹਾ ਨੇ ਸਮਾਜਵਾਦੀ ਪਾਰਟੀ ਦਾ ਹੱਥ ਫੜ ਲਿਆ ਹੈ। ਉਨ੍ਹਾਂ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀਆ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਰਸਮੀ ਰੂਪ ਨਾਲ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ। ਪੂਨਮ ਲਖਨਊ ਤੋਂ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਹੋਵੇਗੀ ਅਤੇ 18 ਅਪ੍ਰੈਲ ਨੂੰ ਪਰਚਾ ਭਰੇਗੀ। ਹਾਲਾਂਕਿ ਪਹਿਲਾਂ ਪੂਨਮ ਸਿਨਹਾ ਨੇ ਜੇ.ਡੀ.ਯੂ. ਦੇ ਟਿਕਟ ‘ਤੇ ਬਿਹਾਰ ਚੋਣ ਲੜਨ ਦੀ ਸੰਭਾਵਨਾ ਜ਼ਾਹਰ ਕੀਤੀ ਸੀ ਪਰ ਅੱਜ ਉਨ੍ਹਾਂ ਨੇ ਲਖਨਊ ‘ਚ ਸਮਾਜਵਾਦੀ ਪਾਰਟੀ ਜੁਆਇਨ ਕਰ ਲਈ।
ਦੱਸਣਯੋਗ ਹੈ ਕਿ ਲਖਨਊ ਸੀਟ ‘ਤੇ 6 ਮਈ ਨੂੰ ਵੋਟਿੰਗ ਹੋਵੇਗੀ। ਭਾਜਪਾ ਦਾ ਗੜ੍ਹ ਮੰਨੀ ਜਾਣ ਵਾਲੀ ਇਸ ਸੀਟ ‘ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਉਮੀਦਵਾਰ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਹੀ ਰੋਡ ਸ਼ੋਅ ਕਰਨ ਤੋਂ ਬਾਅਦ ਨਾਮਜ਼ਦਗੀ ਦਾਖਲ ਕੀਤਾ।
ਬਾਲੀਵੁੱਡ ਫਿਮਲਾਂ ‘ਚ ਵੀ ਕੰਮ ਕਰ ਚੁਕੀ ਹੈ ਪੂਨਮ
ਸ਼ਤਰੂਘਨ ਸਿਨਹਾ ਦੀ ਪਤਨੀ ਪੂਨਮ ਸਿਨਹਾ ਆਮ ਤੌਰ ‘ਤੇ ਬਾਲੀਵੁੱਡ ਦੀ ਲਾਈਮ ਲਾਈਟ ਤੋਂ ਦੂਰ ਹੀ ਰਹਿੰਦੀ ਹੈ। 65 ਸਾਲ ਦੀ ਪੂਨਮ ਸ਼ੁਰੂਆਤੀ ਦੌਰ ‘ਚ ਕੁਝ ਬਾਲੀਵੁੱਡ ਫਿਲਮਾਂ ‘ਚ ਦਿਖਾਈ ਦਿੱਤੀ ਸੀ ਪਰ ਸਾਲ 1980 ‘ਚ ਸ਼ਤਰੂਘਨ ਨਾਲ ਵਿਆਹ ਕਰਨ ਤੋਂ ਬਾਅਦ ਉਨ੍ਹਾਂ ਨੇ ਪਰਦੇ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ। ਸ਼ੁਰੂਆਤੀ ਸਮੇਂ ਉਹ ਕੋਮਲ ਨਾਂ ਤੋਂ ਹਿੰਦੀ ਫਿਲਮਾਂ ‘ਚ ਆਈ ਸੀ। ਫਿਮਲਾਂ ‘ਚ ਆਉਣ ਤੋਂ ਪਹਿਲਾਂ ਉਹ ਮਿਸ ਯੰਗ ਇੰਡੀਆ ਮੁਕਾਬਲੇ ਦੀ ਜੇਤੂ ਵੀ ਰਹਿ ਚੁਕੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ‘ਚ ਐਂਟਰੀ ਵੀ ਕੀਤੀ। ਕੁਝ ਸਾਲ ਪਹਿਲਾਂ ਆਸ਼ੂਤੋਸ਼ ਗੋਵਾਰੀਕਰਨ ਦੀ ਫਿਲਮ ਜੋਧਾ ਅਕਬਰ ਨਾਲ ਉਨ੍ਹਾਂ ਨੇ ਬਾਲੀਵੁੱਡ ‘ਚ ਵਾਪਸੀ ਕੀਤੀ ਸੀ। ਫਿਲਮ ‘ਚ ਉਨ੍ਹਾਂ ਨੇ ਰਿਤੀਕ ਰੋਸ਼ਨ ਦੀ ਮਾਂ ਦਾ ਦਮਦਾਰ ਰੋਲ ਨਿਭਾਇਆ ਸੀ। ਇਸ ਤੋਂ ਇਲਾਵਾ ਵੀ ਉਹ ਇਕ-2 ਫਿਲਮਾਂ ‘ਚ ਦਿੱਸੀ ਹੈ। ਉਨ੍ਹਾਂ ਨੇ ਕੁਝ ਫਿਲਮ ਨਿਰਦੇਸ਼ਿਤ ਵੀ ਕੀਤੀਆਂ ਹਨ। ਪੂਨਮ ਇਕ ਬੇਟੀ ਅਤੇ 2 ਬੇਟਿਆਂ ਦੀ ਮਾਂ ਵੀ ਹੈ। ਅਜਿਹੇ ‘ਚ ਹੁਣ ਹਰ ਕਿਸੇ ਨੂੰ ਉਨ੍ਹਾਂ ਦੀ ਨਵੀਂ ਪਾਰੀ ਦਾ ਇੰਤਜ਼ਾਰ ਹੈ।
Check Also
CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…
Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …
Asian Tribune Your Multilingual Newspaper covering World and local news News