Home / Community-Events / ਵਿੰਟਰ(ਸਰਦਰੁੱਤ) ਡਰਾਈ ਵਿੰਗ ਲਈ ਸੁਝਾਅ

ਵਿੰਟਰ(ਸਰਦਰੁੱਤ) ਡਰਾਈ ਵਿੰਗ ਲਈ ਸੁਝਾਅ

ਵਿੰਟਰ(ਸਰਦਰੁੱਤ) ਡਰਾਈ ਵਿੰਗ ਲਈ ਸੁਝਾਅ

ਇਸ ਹਫਤੇ ਦੇ ਆਰਕਟਿਕ(ਧਰੁਵੀ) ਤਾਪਮਾਨ ਦਾ ਅਰਥ ਸਲਿਪਰੀ(ਤਿਲਕਣ ਵਾਲੀਆਂ) ਸੜਕਾਂ ਅਤੇ ਅਣਬੁੱਝੀ ਸਥਿਤੀ ਹੋ ਸਕਦੀ ਹੈ । ਜੇ ਤੁਸੀਂ ਗੱਡੀ ਚਲਾ ਰਹੇ ਹੋ, ਤਾਂ ਤਿਆਰੀ ਰੱਖੋ, ਅਤੇ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੋ ਕਿ ਤੁਹਾਡਾ ਸਫਰ ਸੁਰੱਖਿਅਤ ਹੈ:
+ ਹੌਲੀ ਚੱਲੋ। ਪੋਸਟਿਡ(ਲਿੱਖੀਆਂ) ਵੱਧ ਤੋਂ ਵੱਧ ਸਪੀਡ ਸੀਮਾਵਾਂ ਆਦਰਸ਼ ਗਰਮੀ ਰੁੱਤ ਲਈ ਹਨ।
+ ਜਦੋਂ ਸੜਕਾਂ ਆਈਸੀ (ਬਰਫ ਵਾਲੀਆਂ) ਹਨ, ਤਾਂ ਆਪਣੇ ਆਪ ਨੂੰ ਆਮ ਨਾਲੋਂ ਘੱਟੋ ਘੱਟ ਤਿੰਨ ਗੁਣਾਂਉਰਾਂ ਰੁਕਣ ਦੀ ਦੂਰੀ ਤੇ ਰੋਕ ਦਿਓ।
+ ਨਵੀਂਆਂ ਰੀਅਲ ਟਾਈਮ ਰੋਡ ਕੰਡੀਸ਼ਨਜ਼ ਲਈ 511 ਅਲਬਰਟਾ ਐਪ ਨੂੰ ਡਾਊਨਲੋਡ ਕਰੋ ਜਾਂ 511.alberta.ca ਤੇ ਚੈਕ ਕਰੋ।
+ ਆਪਣੇ ਵਾਹਨ ਨੂੰ ਸਰਦ ਰੁੱਤ ਲਈ ਤਿਆਰ ਕਰੋ ਜੇ ਸੰਭਵ ਹੋਵੇ ਤਾਂ ਸਨੋਅ(ਬਰਫ) ਟਾਇਰ ਵਰਤੋ ਅਤੇ ਆਪਣੇ ਐਂਟੀ-ਫ੍ਰੀਜ਼, ਬਰੇਕਾਂ ਅਤੇ ਵਿੰਡਸ਼ੀਲਡ ਵਾਈਪਰਾਂ ਨੂੰ ਸਫਰ ਤੋਂ ਪਹਿਲਾਂ ਚੈੱਕ ਕਰੋ।
+ ਜੇ ਬਰਫ਼ ਪੈਂ ਹਰੀ ਹੈ, ਤਾਂ ਘੱਟ ਦ੍ਰਿਸ਼ਤਾ (ਵਿਜੀਬਿਲੀਟੀ) ਦੀ ਉਮੀਦ ਰੱਖੋ। ਇਹ ਨਿਸ਼ਚਤ ਕਰੋ ਕਿ ਤੁਹਾਡੇ ਹੈੱਡਲਾਈਟ(ਮੂਹਰਲੀਆਂ) ਅਤੇ ਟੇਲ(ਪਿੱਛਲੀਆਂ) ਲਾਈਟਾਂ ਚੱਲ ਰਹੀਆਂ ਹਨ ਤਾਂ ਜੋ ਦੂਜੇ ਡ੍ਰਾਈਵਰਤੁਹਾਨੂੰ ਵੇਖ ਸਕਣ।
+ ਬਰਫ ਸਾਫ ਕਰਨ ਵਾਲਿਆਂ ਨੂੰ ਕੰਮ ਕਰਨ ਲਈ ਲੁੜੀਂਦੀ ਥਾਂ ਦਿਓ। ਟੱਕਰ ਰੋਕਣ ਲਈ ਘੱਟ ਤੋਂ ਘੱਟ 10 ਮੀਟਰ ਪਿੱਛੇ ਰਹੋ।
+ ਪਿਛਲੇ ਟਾਇਰ ਟ੍ਰੈਕ (ਟਾਇਰਾਂ ਦੇ ਨਿਸ਼ਾਨ) ਦੇ ਬਾਹਰ ਗੱਡੀ ਚਲਾਉਣ ਦੀ ਕੋਸ਼ਿਸ਼ ਕਰੋ – ਤਾਜ਼ੀ ਬਰਫ਼ ਤੁਹਾਨੂੰ ਬਿਹਤਰ ਟ੍ਰੈਕਸ਼ਨ (ਖਿੱਚ ਸ਼ਕਤੀ) ਦੇਵੇਗੀ।
+ ਜੇ ਤੁਹਾਡਾ ਵਾਹਨਤਿਲਕਣ ਲੱਗਦਾ ਹੈ ਤਾਂਆਪਣੇ ਪੈਰਾਂ ਨੂੰ ਬ੍ਰੇਕ ਤੋਂ ਚੁੱਕ ਲਓ ਅਤੇ ਸਟੇਅਰਿੰਗ ਨੂੰ ਜਿਹੜੀ ਦਿਸ਼ਾ ਤੁਸੀ ਜਾਣਾ ਚਾਹੁੰਦੇ ਹੋ ਉੱਧਰ ਨੂੰ ਮੋੜ ਲਓ। ਜਿਵੇਂ ਹੀ ਪਹੀਏ ਆਪਣੀ ਗ੍ਰਿੱਪ(ਪਕੜ) ਦੁਬਾਰਾ ਬਣਾ ਲੈਂਦੇ ਹਨ, ਅਰਾਮ ਨਾਲ ਬ੍ਰੇਕ ਲਗਾਓ।
ਇੱਸ ਹਫਤੇ ਸਦਾ ਸੁਰੱਖਿਅਤ ਰਹੋ, ਅਤੇ ਹੋਰ ਵਿੰਟਰ(ਸਰਦੀ)ਡਰਾਇਵਿੰਗ ਸੁਝਾਵਾਂ ਲਈ https://saferoads.com/drivers/safety-issues/winter-driving/winter-driving ਤੇ ਜਾਓ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …