Home / Punjabi News / ਭਾਰੀ ਬਰਫਬਾਰੀ ਦੇ ਕਾਰਨ ਜੰਮੂ-ਸ਼੍ਰੀਨਗਰ ਰਾਜਮਾਰਗ ਅੱਜ ਵੀ ਬੰਦ

ਭਾਰੀ ਬਰਫਬਾਰੀ ਦੇ ਕਾਰਨ ਜੰਮੂ-ਸ਼੍ਰੀਨਗਰ ਰਾਜਮਾਰਗ ਅੱਜ ਵੀ ਬੰਦ

ਸ਼੍ਰੀਨਗਰ-ਭਾਰੀ ਬਰਫਬਾਰੀ ਅਤੇ ਬਾਰਿਸ਼ ਕਾਰਨ ਜੰਮੂ-ਸ਼੍ਰੀਨਗਰ ਰਾਜਮਾਰਗ ਚੌਥੇ ਦਿਨ ਵੀ ਬੰਦ ਰਿਹਾ, ਜਿਸ ਕਰਕੇ ਕਸ਼ਮੀਰ ਘਾਟੀ ਦਾ ਸੜਕ ਸੰਪਰਕ ਦੇਸ਼ ਅਤੇ ਦੁਨੀਆ ਨਾਲੋਂ ਵੱਖਰਾ ਹੋਇਆ ਹੈ। ਡਿਗਡੋਲ, ਪੈਂਥਲ, ਬੈਟਰੀ ਚਸ਼ਮਾ ਅਤੇ ਅਨੋਖੀ ਫਾਲ ਦੇ ਨੇੜੇ ਜ਼ਮੀਨ ਖਿਸਕਣ ਅਤੇ ਬਰਫ ਨਾਲ ਸੜਕ ਮਾਰਗ ‘ਤੇ ਫਿਸਲਣ ਬਣੀ ਹੋਈ ਹੈ। ਟ੍ਰੈਫਿਕ ਵਿਭਾਗ ਦੁਆਰਾ ਫਿਲਹਾਲ ਗੱਡੀਆਂ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ, ਜਿਸ ਨਾਲ 300 ਕਿਲੋਮੀਟਰ ਲੰਬੇ ਸੜਕ ਮਾਰਗ ‘ਤੇ ਗੱਡੀਆਂ ਫਸੀਆਂ ਹੋਈਆ ਹਨ।
ਅਧਿਕਾਰੀਆਂ ਮੁਤਾਬਕ 3,000 ਟਰੱਕ, ਜਿਨ੍ਹਾਂ ‘ਚ ਜ਼ਰੂਰੀ ਸਮੱਗਰੀ ਹੈ। ਰਸਤੇ ‘ਚ ਫਸੇ ਹੋਏ ਹਨ। ਵਿਭਾਗ ਮੁਤਾਬਕ ਸ਼ਨੀਵਾਰ ਤੱਕ ਰੋਡ ਸਾਫ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਟ੍ਰੈਫਿਕ ਨੂੰ ਖੋਲਿਆ ਜਾਵੇਗਾ।

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …