Breaking News
Home / World / ਲਾਲੂ ਪ੍ਰਸਾਦ ਨੂੰ 2 ਵੱਖ-ਵੱਖ ਧਾਰਾਵਾਂ ‘ਚ 7-7 ਸਾਲ ਦੀ ਸਜ਼ਾ ਸਮੇਤ 60 ਲੱਖ ਰੁਪਏ ਦਾ ਜੁਰਮਾਨਾ

ਲਾਲੂ ਪ੍ਰਸਾਦ ਨੂੰ 2 ਵੱਖ-ਵੱਖ ਧਾਰਾਵਾਂ ‘ਚ 7-7 ਸਾਲ ਦੀ ਸਜ਼ਾ ਸਮੇਤ 60 ਲੱਖ ਰੁਪਏ ਦਾ ਜੁਰਮਾਨਾ

ਲਾਲੂ ਪ੍ਰਸਾਦ ਨੂੰ 2 ਵੱਖ-ਵੱਖ ਧਾਰਾਵਾਂ ‘ਚ 7-7 ਸਾਲ ਦੀ ਸਜ਼ਾ ਸਮੇਤ 60 ਲੱਖ ਰੁਪਏ ਦਾ ਜੁਰਮਾਨਾ

ਰਾਂਚੀ— ਚਾਰਾ ਘੁਟਾਲੇ ਦੇ ਚੌਥੇ ਮਾਮਲੇ ‘ਚ ਆਰ.ਜੇ.ਡੀ. ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 7-7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਨਾਲ ਹੀ 60 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਲਾਂਕਿ ਸਜ਼ਾ ‘ਤੇ ਸਸਪੇਂਸ ਬਣਿਆ ਹੋਇਆ ਹੈ ਕਿ ਇਹ ਸਜ਼ਾ ਇਕੱਠੀ ਕੱਟਣੀ ਹੋਵੇਗੀ ਜਾਂ ਵੱਖ-ਵੱਖ। ਵਕੀਲਾਂ ਦਾ ਕਹਿਣਾ ਹੈ ਕਿ ਫੈਸਲੇ ਦਾ ਕਾਪੀ ਮਿਲਣ ਤੋਂ ਬਾਅਦ ਇਹ ਸਭ ਸਾਫ ਹੋ ਜਾਵੇਗਾ। ਦੁਮਕਾ ਕੋਸ਼ਾਗਾਰ ਚੋਂ 3.13 ਕਰੋੜ ਰੁਪਏ ਦੀ ਨਿਕਾਸੀ ਨਾਲ ਜੁੜੇ ਮਾਮਲੇ ‘ਚ ਲਾਲੂ ਨੂੰ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਸਮੇਂ ਲਾਲੂ ਰਿਮਸ ਹਸਪਤਾਲ ‘ਚ ਭਰਤੀ ਹਨ।
ਲਾਲੂ ਦੇ ਵਕੀਲ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਦੋਵਾਂ ਧਾਰਾਵਾਂ ‘ਚ 7-7 ਸਾਲ ਦੀ ਸਜ਼ਾ ਹੋਈ ਹੈ। ਹਾਲਾਂਕਿ ਕੁਲ 14 ਸਾਲ ਦੀ ਸਜ਼ਾ ‘ਤੇ ਉਨ੍ਹਾਂ ਨੇ ਕਿਹਾ ਕਿ ਫੈਸਲੇ ਦੀ ਕਾਪੀ ਨਹੀਂ ਮਿਲੀ ਹੈ। ਆਦੇਸ਼ ਦੀ ਕਾਪੀ ਮਿਲਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਜੇਕਰ ਇਹ ਵੱਖ-ਵੱਖ ਸਜ਼ਾ ਹੋਈ ਤਾਂ ਕੁੱਲ 14 ਸਾਲ ਦੀ ਸਜ਼ਾ ਹੋਵੇਗੀ। ਉਨ੍ਹਾਂ ਨੇ ਕਿਹੈ ਕਿ 30-30 ਲੱਖ ਰੁਪਏ ਦਾ ਜੁਰਮਾਨਾ ਵੀ ਕੋਰਟ ਨੇ ਲਗਾਇਆ ਹੈ। ਜੁਰਮਾਨਾ ਨਾ ਦੇਣ ‘ਤੇ 1 ਸਾਲ ਦੀ ਸਜ਼ਾ ਵਧ ਜਾਵੇਗੀ। ਨਾਲ ਹੀ ਵਕੀਲ ਵਿਸ਼ਨੂ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਕ ਸਜ਼ਾ ਖਤਮ ਹੋਣ ਤੋਂ ਬਾਅਦ ਦੂਜੀ ਸਜ਼ਾ ਸ਼ੁਰੂ ਹੋਵੇਗੀ।
ਇਸ ਮਾਮਲੇ ‘ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਨੂੰ ਬਰੀ ਕਰ ਦਿੱਤਾ ਗਿਆ ਸੀ। ਲਾਲੂ ਦੇ ਵਕੀਲ ਅਨੰਤ ਕੁਮਾਰ ਦਾ ਕਹਿਣਾ ਹੈ ਕਿ ਇਸ ਫੈਸਲੇ ਦੇ ਖਿਲਾਫ ਹਾਈ ਕੋਰਟ ‘ਚ ਅਪੀਲ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਲਾਲੂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਗੱਲ ਨਹੀਂ ਹੋ ਸਕੀ ਹੈ।
ਜ਼ਿਕਰਯੋਗ ਹੈ ਕਿ ਚਾਰਾ ਘੁਟਾਲੇ ਦੇ ਤੀਜੇ ਮਾਮਲੇ ‘ਚ ਵੀ ਲਾਲੂ ਪ੍ਰਸਾਦ ਯਾਦਵ ਅਤੇ ਜਗਨਨਾਥ ਮਿਸ਼ਰਾ ਨੂੰ ਚਾਰਾ ਘੁਟਾਲੇ ਨਾਲ ਜੁੜੇ ਚਾਈਬਾਸਾ ਕੋਸ਼ਾਗਾਰ ਘੁਟਾਲੇ ਮਾਮਲੇ ‘ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ ਪੰਜ-ਪੰਜ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਸੀ। ਕੋਰਟ ਨੇ ਲਾਲੂ ਯਾਦਵ ‘ਤੇ 10 ਲੱਖ ਅਤੇ ਜਗਨਨਾਥ ਮਿਸ਼ਰਾ ‘ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ।
ਇਸ ਤੋਂ ਪਹਿਲਾਂ ਫਰਵਰੀ ਦੇ ਆਖਰੀ ਹਫਤੇ ‘ਚ ਘੁਟਾਲੇ ਤੋਂ ਪਹਿਲੇ ਮਾਮਲੇ ਦੇਵਘਰ ਟ੍ਰੇਜਰੀ ਨਾਲ ਗੈਰ ਨਿਕਾਸੀ ‘ਤੇ ਲਾਲੂ ਵੱਲੋਂ ਝਾਰਖੰਡ ਹਾਈ ਕੋਰਟ ‘ਚ ਦਾਇਰ ਇਕ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਆਰ.ਜੇ.ਡੀ. ਸੁਪਰੀਮੋ ਨੂੰ ਸਾਢੇ ਤਿੰਨ ਸਾਲ ਦੀ ਜੇਲ ਅਤੇ 5 ਲੱਖ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸ ਸਜ਼ਾ ਤੋਂ ਬਾਅਦ ਲਾਲੂ ਨਜ਼ਦੀਕ ਹਾਈ ਕੋਰਟ ਤੋਂ ਜਮਾਨਤ ਲੈਣ ਦੇ ਵਿਕਲਪ ਸੀ, ਜਿਸ ਦੇ ਆਧਾਰ ‘ਤੇ ਲਾਲੂ ਨੇ ਝਾਰਖੰਡ ਹਾਈ ਕੋਰਟ ‘ਚ ਅਰਜ਼ੀ ਦਾਇਰ ਕੀਤੀ ਸੀ।
ਇਸ ਤੋਂ ਪਹਿਲਾਂ ਹੋਈਆਂ ਸਜ਼ਾ
ਪਹਿਲਾਂ ਮਾਮਲਾ- ਚਾਈਬਾਸਾ ਕੋਸ਼ਾਗਾਰ ਤੋਂ ਗੈਰ ਤਰੀਕੇ ਨਾਲ 37.7 ਕਰੋੜ ਰੁਪਏ ਕਢਵਾਉਣ ਦਾ ਦੋਸ਼। ਲਾਲੂ ਸਮੇਤ 22 ਦੋਸ਼ੀ।
ਸਜ਼ਾ- ਮਾਮਲੇ ‘ਚ 5 ਸਾਲ ਦੀ ਸਜ਼ਾ ਹੋਈ।
ਦੂਜਾ ਮਾਮਲਾ- ਦੇਵਘਰ ਸਰਕਾਰੀ ਕੋਸ਼ਾਗਾਰ ਤੋਂ 84.53 ਲੱਖ ਰੁਪਏ ਦੀ ਗੈਰ ਨਿਕਾਸੀ ਦਾ ਦੋਸ਼। ਲਾਲੂ ਸਮੇਤ 38 ‘ਤੇ ਕੇਸ ਦਰਜ।
ਸਜ਼ਾ- ਲਾਲੂ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ ਅਤੇ 5 ਲੱਖ ਜੁਰਮਾਨਾ।
ਤੀਜਾ ਮਾਮਲਾ- ਚਾਈਬਾਸਾ ਕੋਸ਼ਾਗਾਰ ਤੋਂ 33.67 ਕਰੋੜ ਰੁਪਏ ਦੀ ਨਿਕਾਸੀ ਦਾ ਦੋਸ਼। ਲਾਲੂ ਸਮੇਤ 56 ਦੋਸ਼ੀ।
ਸਜ਼ਾ- ਸੱਤ ਸਾਲ ਦੀ ਸਜ਼ਾ, 30 ਲੱਖ ਜੁਰਮਾਨਾ।
ਚੌਥਾ ਮਾਮਲਾ- ਦੁਮਕਾ ਕੋਸ਼ਾਗਾਰ ਤੋਂ 3.13 ਕਰੋੜ ਰੁਪਏ ਦੀ ਗੈਰ ਨਿਕਾਸੀ ਦਾ ਮਾਮਲਾ। ਲਾਲੂ ਪ੍ਰਸਾਦ ਯਾਦਵ ਦੋਸ਼ੀ ਕਰਾਰ।
ਸਜ਼ਾ – 2 ਵੱਖ-ਵੱਖ ਧਾਰਾਵਾਂ ‘ਚ 7-7 ਸਾਲ ਦੀ ਸਜ਼ਾ, 60 ਲੱਖ ਜੁਰਮਾਨਾ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …