Home / World / ਰਿੱਕ ਮਕਲੇਵਰ ਲੀਡਰ ਸਿੱਪ ਦੀ ਦੌੜ ਵਿਚੋ ਬਾਹਰ

ਰਿੱਕ ਮਕਲੇਵਰ ਲੀਡਰ ਸਿੱਪ ਦੀ ਦੌੜ ਵਿਚੋ ਬਾਹਰ

ਰਿੱਕ ਮਕਲੇਵਰ ਲੀਡਰ ਸਿੱਪ ਦੀ ਦੌੜ ਵਿਚੋ ਬਾਹਰ

9834677ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੀ ਪੀ.ਸੀ. ਪਾਰਟੀ ਦੇ ਕਾਰਜਕਾਰੀ ਲੀਡਰ ਰਿੱਕ ਮੈਕਲੇਵਰ ਨੇ ਐਲਾਨ ਕੀਤਾ ਹੈ ਕਿ ਉਹ ਅਲਬਰਟਾ ਦੀ ਪ੍ਰੋਗਰੈਸਿਵ ਕੰਨਜਰਟਿਵ ਪਾਰਟੀ ਦੀ ਪੱਕੀ ਲੀਡਰਸਿੱਪ ਦੀ ਦੌੜ ਵਿਚੋ ਬਾਹਰ ਹਨ। ਉਹਨਾ ਨੇ ਐਲਾਨ ਕਰਦਿਆ ਹੋਇਆ ਕਿਹਾ ਕਿ ਉਹ ਪਾਰਟੀ ਲਈ ਜਿਹਨਾ ਵਧੀਆ ਕਰ ਸਕਦੇ ਸਨ ਕਰ ਦਿੱਤਾ ਹੈ ਹੁਣ ਉਹ ਆਪਣੇ ਪਰਵਾਰ ਲਈ ਵਧੀਆ ਕਰਨਗੇ।ਮੈ ਇਹ ਸੋਚਦਾ ਹਾ ਕਿ ਹੁਣ ਪਾਰਟੀ ਦੀ ਵਾਗਡੋਰ ਸੰਭਾਲ ਲਈ ਵਧੀਆ ਲੀਡਰ ਚੁਣ ਲੈਣਾ ਚਾਹੀਦਾ ਹੈ।ਮੈ ਵੀ ਇਸ ਦੇ ਲਈ ਪੈਰਾ ਜੋਰ ਲਾਵਾਗਾ।ਮੈ ਕਿਸੇ ਵੀ ਉਮੀਦਵਾਰ ਲਈ ਨਿੱਜੀ ਤੌਰ ਤੇ ਮਦਦ ਨਹੀ ਕਰਾਗਾ।ਇਸ ਸਮੇ ਮੈਦਾਨ ਵਿਚ 6 ਉਮੀਦਵਾਰ ਮੈਦਾਨ ਵਿਚ ਹਨ।ਜਿਹਨਾ ਵਿਚ ਸਾਬਕਾ ਫੈਡਰਲ ਮੰਤਰੀ ਜੇਸਨ ਕੈਨੀ,ਕੈਲਗਿਰੀ ਦਾ ਵਕੀਲ ਬਾਇਰਲ ਨੈਲਸਨ,ਮੌਜੂਦਾ ਐ.ਐਲ.ਏ. ਸੈਡਰਾ ਜੇਨਸਨ,ਰਿਚਰਡ ਸਟਾਰਕੀ,ਸਾਬਕਾ ਕੈਬਨਿਟ ਮੰਤਰੀ ਸਟੀਫਨ ਖਾਨ,ਡੌਨਾ ਕੈਨੀਣਡੇ ਹਨ।ਹਰੇਕ ਅੁਮੀਦਵਾਰ ਨੂੰ 30,000 ਡਾਲਰ ਫੀਸ ਨਾ ਮੁੜਨ ਵਾਲੀ  ਤੇ 20,000 ਡਾਲਰ ਹੋਰ ਫੀਸ ਦੇ ਰੂਪ ਵਿਚ ਜਮਾ ਕਰਵਾਉਣ ਤੋ ਇਲਾਵਾ 500 ਪਾਰਟੀ ਦੇ ਮੈਬਰਾ ਦੇ ਦਸਤਖਤਾਂ ਵਾਲਾ ਫਾਰਮ ਵੀ ਦੇਣਗੇ।ਯਾਦ ਰਹੇ ਕਿ ਰਿੱਕ ਮੈਕਲੇਵਰ ਨੂੰ ਜਿੰਮ ਪ੍ਰੈਟਿੰਸ ਵਲੋ 5 ਮਈ 2015 ਵਿਚ ਪਾਰਟੀ ਦੀ ਹਾਰ ਤੋ ਬਾਅਦ ਵਿਚ ਅਸਤੀਫਾ ਦੇਣ ਕਰਕੇ ਕਾਰਜਕਾਰਨੀ ਲੌਡਰ ਚੁਣ ਲਿਆ ਸੀ। 5 ਮਈ 2015 ਨੂੰ ਪੀ.ਸੀ ਪਾਰਟੀ ਦੀ ਐਨ.ਡੀ.ਪੀ. ਪਾਰਟੀ ਦੇ ਹੱਥੋ 44 ਸਾਲ ਬਾਅਦ ਹੋਈ ਸਰਮਨਾਕ ਹਾਰ ਹੋਈ ਸੀ।ਪਾਰਟੀ ਦੇਡੈਲੀਗੇਟ ਆਪਣਾ ਪੱਕਾ ਲੀਡਰ ਮਾਰਚ ਵਿਚ ਹੋਣ ਵਾਲੀ ਕਨਵੈਨਸਨ ਵਿਚ ਚੁਣਨਗੇ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …