ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੇ ਮਸਹੂਰ ਹਾਈਵੇ ਯੂਲੋਹੈਡ ਹਾਈਵੇ ਨੂੰ ਨਵੀ ਦਿੱਖ ਦੇਣ ਦੇ ਲਈ ਸਰਕਾਰ ਦੇ ਵੱਲੋ ਗਹੁਤ ਹੀ ਲੰਮੀ ਉਡੀਕ ਤੋ ਬਾਅਦ ਵਿਚ 1 ਬਿਲੀਅਨ ਦੀ ਰਾਸੀ ਮਨਜੂਰ ਕੀਤੀ ਗਈ ਹੈ।ਅਲਬਰਟਾ ਦੀ ਸੂਬਾ ਸਰਕਾਰ ਦੇ ਵੱਲੋ 242 ਮਿਲੀਅਨ ਦੀ ਰਾਸੀ ਦੇਣ ਦਾ ਵਾਅਦਾ ਵੀ ਕੀਤਾ ਹੈ।ਐਡਮਿੰਟਨ ਸਿਟੀ ਦੇ ਬੁਲਾਰੇ ਕੈਰਲ ਆਕਸਫੋਰਡ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਕੁਝ ਸਾਲਾ ਤੱਕ ਕੰਮ ਸੁਰੂ ਕਰ ਦਿੱਤਾ ਜਾਵੇਗਾ।ਹੋ ਸਕਦਾ ਹੈ ਕਿ ਇਸ ਨੂੰ ਸੁਰੂ ਹੋਣ ਲਈ 5 ਸਾਲ ਦਾ ਸਮਾਂ ਲੱਗ ਜਵੇ।ਇਸ 25ਕਿਲੋਮੀਟਰ ਲੰਮੇ ਹਾਈਵੇ ਨੂੰ ਫਰੀਵੇ ਦਾ ਰੂਪ ਦੇਣ ਦੇ ਲਈ,ਟ੍ਰੈਫਿਕ ਲਾਇਟਾਂ ਨੂੰ ਹਟਾਉਣ ਦਾ ਕੰਮ ਹਾਈਵੇ ਵਿਚੋ ਐਗਜਿਟਾਂ ਦੀ ਨਵੀ ਭੰਨ ਤੋੜ ਕਰਨ ਦੀ ਵੀ ਯੋਜਨਾ ਹੈ।ਇਸ ਸਾਰੇ ਪ੍ਰੋਜੈਕਟ ਤੇ ਆਉਣ ਵਾਲੇ ਖਰਚ ਨੂੰ ਸਾਰੀਆਂ ਸਰਕਾਰਾ ਸਿਟੀ ਸਰਕਾਰ,ਸੂਬਾ ਸਰਕਾਰ,ਕੈਨੇਡਾ ਦੀ ਸਰਕਾਰ ਆਪਸ ਵਿਚ ਵੰਡਣਗੀਆਂ।ਇਸ ਬਾਰੇ ਸੂਬਾ ਸਰਕਾਰ ਦੇ ਭਵਨ ਉਸਾਰੀ ਮੰਤਰੀ ਬ੍ਰਾਇਨ ਮੇਸਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਪ੍ਰੋਜੈਕਟ ਦੇ ਲੲੂ 2013 ਤੱਕ ਸੰਭਾਲ ਕਰੇਗੀ।ਸਾਨੂੰ ਇਸ ਪ੍ਰੋਜੈਕਟ ਦੇ ਲਈ ਸਿਟੀ ਦੀ ਸਰਕਾਰ ਵੱਲੋ ਵੀ ਦਬਾਓ ਪਾਇਆ ਗਿਆ ਸੀ।
Check Also
28th Calgary Nagar Kirtan
Hundreds and thousands attended the 28th Calgary Nagar Kirtan held last week. Alberta …
Asian Tribune Your Multilingual Newspaper covering World and local news News