Home / Punjabi News / ਰਾਹੁਲ ਨੇ ਵਾਇਨਾਡ ਦੇ ਲੋਕਾਂ ਨੂੰ ਧੋਖਾ ਦਿੱਤਾ: ਐੱਲਡੀਐੱਫ

ਰਾਹੁਲ ਨੇ ਵਾਇਨਾਡ ਦੇ ਲੋਕਾਂ ਨੂੰ ਧੋਖਾ ਦਿੱਤਾ: ਐੱਲਡੀਐੱਫ

ਤਿਰੂਵਨੰਤਪੁਰਮ, 3 ਮਈ

ਉੱਤਰ ਪ੍ਰੇਸ਼ ਦੀ ਰਾਏ ਬਰੇਲੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕਰਨ ਨੂੰ ਲੈ ਕੇ ਕੇਰਲਾ ’ਚ ਸੀਪੀਆਈ (ਐੱਮ) ਦੀ ਅਗਵਾਈ ਹੇਠਲੇ ਲੈਫਟ ਡੈਮੋਕਰੈਟਿਕ ਫਰੰਟ (ਐੱਲਡੀਐੱਫ) ਤੇ ਭਾਜਪਾ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲਿਆ ਤੇ ਦੋਸ਼ ਲਾਇਆ ਕਿ ਕਾਂਗਰਸ ਆਗੂ ਨੇ ਨਾ ਸਿਰਫ਼ ਵਾਇਨਾਡ ਦੇ ਲੋਕਾਂ ਨੂੰ ਧੋਖਾ ਦਿੱਤਾ ਬਲਕਿ ਦੂਜੀ ਸੀਟ ਤੋਂ ਚੋਣ ਲੜਣੀ ਸਿਆਸੀ ਨੈਤਿਕਤਾ ਦੇ ਵੀ ਉਲਟ ਹੈ। ਸੀਪੀਆਈ (ਐੱਮ) ਦੇ ਸੀਨੀਅਰ ਆਗੂ ਐਨੀ ਰਾਜਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਚੋਣ ਹਲਕੇ ਦੇ ਲੋਕਾਂ ਨਾਲ ਅਨਿਆਂ ਕੀਤਾ ਹੈ।

The post ਰਾਹੁਲ ਨੇ ਵਾਇਨਾਡ ਦੇ ਲੋਕਾਂ ਨੂੰ ਧੋਖਾ ਦਿੱਤਾ: ਐੱਲਡੀਐੱਫ appeared first on Punjabi Tribune.


Source link

Check Also

ਪੁਲਾੜ ’ਚ ਹਥਿਆਰਾਂ ਦੀ ਤਾਇਨਾਤੀ ਬਾਰੇ ਰੂਸ ਦਾ ਮਤਾ ਯੂਐੱਨ ਸਲਾਮਤੀ ਕੌਂਸਲ ਵੱਲੋਂ ਰੱਦ

  ਸੰਯੁਕਤ ਰਾਸ਼ਟਰ, 21 ਮਈ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਨੇ ਪੁਲਾੜ ਵਿਚ ਹਥਿਆਰ ਭੇਜਣ …