Home / Punjabi News / ਰਾਹੁਲ ਦੇ ਦਾਅਵੇ ‘ਤੇ ਵਿਦੇਸ਼ ਮੰਤਰਾਲੇ ਦੀ ਸਫ਼ਾਈ, ਦੱਸਿਆ ਕਿਉਂ ਰੱਦ ਹੋਇਆ ਭਾਰਤ-ਰੂਸ ਸਿਖਰ ਸੰਮੇਲਨ

ਰਾਹੁਲ ਦੇ ਦਾਅਵੇ ‘ਤੇ ਵਿਦੇਸ਼ ਮੰਤਰਾਲੇ ਦੀ ਸਫ਼ਾਈ, ਦੱਸਿਆ ਕਿਉਂ ਰੱਦ ਹੋਇਆ ਭਾਰਤ-ਰੂਸ ਸਿਖਰ ਸੰਮੇਲਨ

ਨਵੀਂ ਦਿੱਲੀ- ਵਿਦੇਸ਼ ਮੰਤਰਾਲੇ ਨੇ ਇਸ ਸਾਲ ਭਾਰਤ-ਰੂਸ ਸਿਖਰ ਸੰਮੇਲਨ ਨਹੀਂ ਹੋਣ ਬਾਰੇ ਮੀਡੀਆ ਰਿਪੋਰਟ ਨੂੰ ਗਲਤ ਅਤੇ ਗੈਰ-ਜ਼ਿੰਮੇਵਾਰ ਕਰਾਰ ਦਿੰਦੇ ਹੋਏ ਬੁੱਧਵਾਰ

ਨੂੰ ਖਾਰਜ ਕਰ ਦਿੱਤਾ। ਭਾਰਤ ਅਤੇ ਰੂਸ ਸਿਖਰ ਸੰਮੇਲਨ ਰੱਦ ਦੇ ਫੈਸਲੇ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਰਕਾਰ ਨੂੰ ਘੇਰਿਆ ਸੀ, ਜਿਸ’ਤੇ ਹੁਣ ਵਿਦੇਸ਼ ਮੰਤਰਾਲੇ ਅਤੇ ਰੂਸੀ ਦੂਤਘਰ ਨੇ ਸਫ਼ਾਈ ਦਿੱਤੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ 2020 ਕੋਰੋਨਾ ਮਹਾਮਾਰੀ ਕਾਰਨ ਨਹੀਂ ਹੋ ਰਿਹਾ ਹੈ। ਦੋਹਾਂ ਸਰਕਾਰਾਂ ਦਰਮਿਆਨ ਸਹਿਮਤੀ ਤੋਂ ਬਾਅਦ ਹੀ ਇਹ ਫੈਸਲਾ ਗਿਆ ਹੈ। ਇਸ ਦੇ ਪਿੱਛੇ ਹੋਰ ਕੋਈ ਕਾਰਨ ਨਹੀਂ ਹੈ। ਜੋ ਵੀ ਇਸ ਮਾਮਲੇ ਨੂੰ ਲੈ ਕੇ ਗਲਤ ਖ਼ਬਰਾਂ ਫੈਲਾ ਰਹੇ ਹਨ, ਉਨ੍ਹਾਂ ਦੀ ਹਰਕਤ ਗੈਰ-ਜ਼ਿੰਮੇਵਾਰ ਹੈ। ਉਨ੍ਹਾਂ ਨੇ ਭਾਰਤ ਅਤੇ ਰੂਸ ਦੇ ਰਿਸ਼ਤੇ ਨੂੰ ਮਜ਼ਬੂਤ ਅਤੇ ਮਹੱਤਵਪੂਰਨ ਦੱਸਿਆ ਹੈ।
ਇਹ ਸੀ ਰਾਹੁਲ ਦਾ ਬਿਆਨ
ਉੱਥੇ ਹੀ 20 ਸਾਲ ਬਾਅਦ ਰੂਸ ਅਤੇ ਭਾਰਤ ਦਰਮਿਆਨ ਸਿਖਰ ਸੰਮੇਲਨ ਰੱਦ ਹੋਣ ‘ਤੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਇਕ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਟਵਿੱਟਰ ‘ਤੇ ਲਿਖਿਆ ਕਿ ਰੂਸ, ਭਾਰਤ ਦਾ ਇਕ ਮਹੱਤਵਪੂਰਨ ਦੋਸਤ ਹੈ। ਰਵਾਇਤੀ ਸੰਬੰਧ ਨੂੰ ਨੁਕਸਾਨ ਸਾਡੇ ਭਵਿੱਖ ਲਈ ਖ਼ਤਰਨਾਕ ਹੋਵੇਗਾ।

News Credit :jagbani(punjabkesari)

Check Also

Sports News: ਟੀ20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਗੇਂਦਬਾਜ਼ੀ ਕੋਚ ਨੇ ਦਿੱਤਾ ਅਸਤੀਫ਼ਾ: ਸਦਮੇ ‘ਚ ਟੀਮ…

Sports News: ਟੀ20 ਸੀਰੀਜ਼ ਤੋਂ ਪਹਿਲਾਂ ਖੇਡ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, …