Home / Punjabi News / ਪੰਜਾਬ ਸਰਕਾਰ ਦਾ ਬਿਜਲੀ ਬਿੱਲਾਂ ਨੂੰ ਲੈ ਕੇ ਨਵਾਂ ਹੁਕਮ ਜਾਰੀ

ਪੰਜਾਬ ਸਰਕਾਰ ਦਾ ਬਿਜਲੀ ਬਿੱਲਾਂ ਨੂੰ ਲੈ ਕੇ ਨਵਾਂ ਹੁਕਮ ਜਾਰੀ

ਪੰਜਾਬ ਸਰਕਾਰ ਦਾ ਬਿਜਲੀ ਬਿੱਲਾਂ ਨੂੰ ਲੈ ਕੇ ਨਵਾਂ ਹੁਕਮ ਜਾਰੀ

ਜਲੰਧਰ— ਪੰਜਾਬ ਸਰਕਾਰ ਨੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਵੱਡੇ ਬਿਜਲੀ ਖਪਤਕਾਰਾਂ ਲਈ ਨਵਾਂ ਹੁਕਮ ਲਾਗੂ ਕਰ ਦਿੱਤਾ ਹੈ। ਹੁਣ ਇਹ ਖਪਤਕਾਰ ਸਿਰਫ ਆਨਲਾਈਨ ਮਾਧਿਅਮ ਜ਼ਰੀਏ ਹੀ ਬਿੱਲ ਜਮ੍ਹਾ ਕਰਾ ਸਕਣਗੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਹੈ ਕਿ ਜਿਨ੍ਹਾਂ ਬਿਜਲੀ ਖਪਤਕਾਰਾਂ ਦਾ ਬਿੱਲ 50,000 ਰੁਪਏ ਤੋਂ ਉੱਪਰ ਆਉਂਦਾ ਹੈ ਉਨ੍ਹਾਂ ਦੀ ਪੇਮੈਂਟ ਹੁਣ ਸਿਰਫ ਡਿਜੀਟਲੀ ਹੀ ਸਵੀਕਾਰ ਕੀਤੀ ਜਾਵੇਗੀ।

ਇਹ ਨਵਾਂ ਹੁਕਮ 1 ਜੁਲਾਈ 2019 ਤੋਂ ਲਾਗੂ ਹੋ ਜਾਵੇਗਾ। ਇਸ ਤਹਿਤ ਪੀ. ਐੱਸ. ਪੀ. ਸੀ. ਐੱਲ. ਵੱਲੋਂ ਹੁਣ 50 ਹਜ਼ਾਰ ਰੁਪਏ ਤੋਂ ਉੱਪਰ ਵਾਲੇ ਬਿੱਲ ਇੰਟਰਨੈੱਟ ਬੈਂਕਿੰਗ, ਕ੍ਰੈਡਿਟ/ਡੈਬਿਟ ਕਾਰਡ, ਆਰ. ਟੀ. ਜੀ. ਐੱਸ., ਐੱਨ. ਈ. ਐੱਫ. ਟੀ. ਜਾਂ ਕਿਸੇ ਹੋਰ ਮਨਜ਼ੂਰ ਡਿਜੀਟਲ ਮੋਡ ਰਾਹੀਂ ਹੀ ਸਵੀਕਾਰ ਕੀਤੇ ਜਾਣਗੇ।

ਇੰਝ ਕਰ ਸਕਦੇ ਹੋ ਪੇਮੈਂਟ-

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਵੈੱਬਸਾਈਟ ਅਤੇ ਇਸ ਦੀ ਮੋਬਾਇਲ ਐਪ ਦੇ ਇਲਾਵਾ ਉਮੰਗ, ਐੱਸ. ਬੀ. ਆਈ. ਭੀਮ, ਪੀ. ਐੱਨ. ਬੀ., ਕੈਨੇਰਾ, ਬੜੌਦਾ ਬੈਂਕ, ਪੰਜਾਬ ਤੇ ਸਿੰਧ ਬੈਂਕ, ਯੂਕੋ ਬੈਂਕ, ਐੱਚ. ਡੀ. ਐੱਫ. ਸੀ. ਪੇਜ਼ੈਪ, ਪੀਟੀਐੱਮ, ਫੋਨ-ਪੀ, ਗੂਗਲ ਪੇ, ਐਮਾਜ਼ੋਨ ਐੱਮ. ਪੈਸਾ ਜ਼ਰੀਏ ਬਿਜਲੀ ਦੇ ਬਿੱਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਉੱਥੇ ਹੀ, ਖਪਤਕਾਰ ਬੈਂਕ ਰਾਹੀਂ ਆਰ. ਟੀ. ਜੀ. ਐੱਸ., ਐੱਨ. ਈ. ਐੱਫ. ਟੀ. ਜ਼ਰੀਏ ਵੀ ਬਿੱਲ ਭਰ ਸਕਦੇ ਹਨ, ਇਸ ਸੁਵਿਧਾ ਲਈ ਉਨ੍ਹਾਂ ਨੂੰ ਪਹਿਲਾਂ ਪੀ. ਐੱਸ. ਪੀ. ਸੀ. ਐੱਲ. ਸਾਈਟ ‘ਤੇ ਜਾ ਕੇ ਇਕ ਵਾਰ ਆਪਣਾ ਬਿਜਲੀ ਖਾਤਾ ਰਜਿਸਟਰ ਕਰਨਾ ਹੋਵੇਗਾ।

Check Also

ਗ੍ਰਿਫ਼ਤਾਰੀ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਈਡੀ ਤੋਂ 24 ਤੱਕ ਜੁਆਬ ਮੰਗਿਆ

ਨਵੀਂ ਦਿੱਲੀ, 15 ਅਪਰੈਲ ਸੁਪਰੀਮ ਕੋਰਟ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ …