Home / Punjabi News / Mohali ‘ਚ ਇਲਾਜ ਕਰਵਾਉਣ ਗਈ ਨਾਬਾਲਿਗ ਨਾਲ ਜਬਰ ਜਨਾਹ , ਪ੍ਰਾਈਵੇਟ ਡਾਕਟਰ ‘ਤੇ ਆਰੋਪ, ਜੀਰਕਪੁਰ ਵਿੱਚ FIR ਦਰਜ

Mohali ‘ਚ ਇਲਾਜ ਕਰਵਾਉਣ ਗਈ ਨਾਬਾਲਿਗ ਨਾਲ ਜਬਰ ਜਨਾਹ , ਪ੍ਰਾਈਵੇਟ ਡਾਕਟਰ ‘ਤੇ ਆਰੋਪ, ਜੀਰਕਪੁਰ ਵਿੱਚ FIR ਦਰਜ

Mohali Minor Girl Rape : ਮੋਹਾਲੀ ਦੇ ਜੀਰਕਪੁਰ ਵਿੱਚ ਇੱਕ 15 ਸਾਲਾ ਨਾਬਾਲਿਗ ਲੜਕੀ (   Mohali Minor Girl Rape ) ਨਾਲ ਉਸਦਾ ਇਲਾਜ ਕਰਨ ਵਾਲੇ ਡਾਕਟਰ ਵੱਲੋਂ ਹੀ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਦੀ ਪਛਾਣ 45 ਸਾਲਾ ਆਰ.ਕੇ. ਤਿਵਾਰੀ ਵਜੋਂ ਹੋਈ ਹੈ, ਜੋ ਲੰਮੇ ਸਮੇਂ ਤੋਂ ਇਲਾਕੇ ਵਿੱਚ ਲੋਕਾਂ ਦਾ ਇਲਾਜ ਕਰਦਾ ਆ ਰਿਹਾ ਸੀ।

ਘਟਨਾ ਤੋਂ ਬਾਅਦ ਮੁਲਜ਼ਮ ਡਾਕਟਰ ਫਰਾਰ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਉਸ ਕੋਲ ਇਲਾਜ ਕਰਨ ਲਈ ਕੋਈ ਵੈਧ ਡਾਕਟਰੀ ਡਿਗਰੀ ਜਾਂ ਲਾਇਸੈਂਸ ਸੀ ਜਾਂ ਉਹ ਜਾਅਲੀ ਡਾਕਟਰ ਵਜੋਂ ਕੰਮ ਕਰ ਰਿਹਾ ਸੀ। ਪੁਲਿਸ ਦੀਆਂ ਟੀਮਾਂ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।

 ਪੀੜਤਾ ਦੇ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਮੁਤਾਬਕ 15 ਸਾਲਾ ਲੜਕੀ ਇਲਾਜ ਲਈ ਡਾਕਟਰ ਕੋਲ ਗਈ ਸੀ, ਜਿੱਥੇ ਡਾਕਟਰ ਨੇ ਉਸ ਨਾਲ ਇਹ ਘਿਨੌਣੀ ਹਰਕਤ ਕੀਤੀ। ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 64(2) ਅਤੇ ਪੋਕਸੋ (POCSO) ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਪੁਲਿਸ ਅਨੁਸਾਰ ਪੀੜਤਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਨਾਲ ਹੀ ਮੁਲਜ਼ਮ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਵਾਰਦਾਤ ਤੋਂ ਤੁਰੰਤ ਬਾਅਦ ਮੁਲਜ਼ਮ ਆਪਣਾ ਕਲੀਨਿਕ ਬੰਦ ਕਰਕੇ ਫਰਾਰ ਹੋ ਗਿਆ। ਉਸ ਨੂੰ ਕਾਬੂ ਕਰਨ ਲਈ ਮੋਹਾਲੀ ਅਤੇ ਜੀਰਕਪੁਰ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵੱਖ-ਵੱਖ ਸੰਭਾਵਿਤ ਠਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਾਂਚ ਅਧਿਕਾਰੀ ਨੇ ਕੀ ਕਿਹਾ?

ਜਾਂਚ ਅਧਿਕਾਰੀ ਏਐਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ 16 ਜੂਨ ਨੂੰ ਮਿਲੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਨਾਬਾਲਿਗ ਲੜਕੀ ਇਲਾਜ ਲਈ ਮੁਲਜ਼ਮ ਕੋਲ ਗਈ ਸੀ। ਆਰੋਪ ਹੈ ਕਿ ਇਸੇ ਦੌਰਾਨ ਮੁਲਜ਼ਮ ਨੇ ਉਸ ਨਾਲ ਜਬਰ ਜਨਾਹ ਕੀਤਾ। ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ BNS ਦੀ ਧਾਰਾ 64(2) ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …