Home / Punjabi News / ਯੁਗਾਂਡਾ ਦੇ ਦੋ ਨਾਗਰਿਕ 68 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ

ਯੁਗਾਂਡਾ ਦੇ ਦੋ ਨਾਗਰਿਕ 68 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ

ਯੁਗਾਂਡਾ ਦੇ ਦੋ ਨਾਗਰਿਕ 68 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ

ਨਵੀਂ ਦਿੱਲੀ, 24 ਜਨਵਰੀ

ਕਸਟਮ ਅਧਿਕਾਰੀਆਂ ਨੇ ਅੱਜ ਯੁਗਾਂਡਾ ਦੇ ਦੋ ਨਾਗਰਿਕਾਂ ਨੂੰ 68 ਕਰੋੜ ਰੁਪਏ ਦੀ ਹੈਰੋਇਨ ਸਣੇ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਏਜੀਆਈੲੇ) ਤੋਂ ਗ੍ਰਿਫ਼ਤਾਰ ਕੀਤਾ ਹੈ। ਕਸਟਮ ਵਿਭਾਗ ਨੇ ਇੱਕ ਬਿਆਨ ‘ਚ ਦੱਸਿਆ ਕਿ ਦੇਸ਼ ਦੇ ਕਿਸੇ ਵੀ ਹਵਾਈ ਅੱਡੇ ‘ਤੋਂ ਫੜੀ ਗਈ ਹੈਰੋਇਨ/ਨਸ਼ੀਲੇ ਪਦਾਰਥਾਂ ਦੀ ਇਹ ਸਭ ਤੋਂ ਵੱਡੀ ਖੇਪ ਹੈ। ਬਿਆਨ ਮੁਤਾਬਕ ਯੁਗਾਂਡਾ ਦੇ ਦੋ ਨਾਗਰਿਕਾਂ, ਜੋ ਯੁਗਾਂਡਾ ਦੇ ਸ਼ਹਿਰ ਏਨਟੇਬੇ ਤੋਂ ਦੋਹਾ ਰਾਹੀਂ ਏਜੀਆਈ ਹਵਾਈ ਅੱਡੇ ‘ਤੇ ਪੁਹੰਚੇ, ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਬੈਗ ਵਿੱਚੋਂ 51 ਪੈਕੇਟ, ਜਿਨ੍ਹਾਂ ਵਿੱਚ 9.8 ਕਿੱਲੋ ਸ਼ੱਕੀ ਨਸ਼ੀਲਾ ਪਦਾਰਥ ਸੀ, ਬਰਾਮਦ ਹੋਏ। ਬਾਅਦ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਫੜਿਆ ਗਿਆ ਨਸ਼ੀਲਾ ਪਾਊੁਡਰ ਹੈਰੋਇਨ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 68 ਕਰੋੜ ਰੁਪਏ ਬਣਦੀ ਹੈ। ਇੱਕ ਕਸਟਮ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ, ਜਿਨ੍ਹਾਂ ਦੀ ਉਮਰ ਲੱਗਪਗ 30 ਸਾਲ ਹੈ, ਨੂੰ ਹੈਰੋਇਨ ਵਾਲਾ ਇਹ ਬੈਗ ਯੁਗਾਂਡਾ ‘ਚ ਉਨ੍ਹਾਂ ਦੀ ਭੈਣ ਵੱਲੋਂ ਦਿੱਤਾ ਗਿਆ ਸੀ। ਅਧਿਕਾਰੀ ਮੁਤਾਬਕ ਕਸਟਮ ਵਿਭਾਗ ਤੋਂ ਬਚਣ ਲਈ ਬੈਗ ਵਿੱਚ ਪੈਕੇਟਾਂ ਤੋਂ ਇਲਾਵਾ ਕਿਤਾਬਾਂ ਵੀ ਰੱਖੀਆਂ ਹੋਈਆਂ ਸਨ। -ਪੀਟੀਆਈ


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …