Home / Punjabi News / ਮੇਅਰ ਦੀ ਚੋਣ ’ਤੇ ਸਿਆਸਤ ਭਾਰੂ

ਮੇਅਰ ਦੀ ਚੋਣ ’ਤੇ ਸਿਆਸਤ ਭਾਰੂ

ਮੁਕੇਸ਼ ਕੁਮਾਰ

ਚੰਡੀਗੜ੍ਹ, 16 ਜਨਵਰੀ

ਮੇਅਰ ਦੀ ਚੋਣ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਸਿਖਰਾਂ ’ਤੇ ਹੈ ਅਤੇ ਅੱਜ ਇੱਥੇ ਨਗਰ ਨਿਗਮ ਦਫ਼ਤਰ ਵਿੱਚ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ। ਮੇਅਰ ਦੀ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਗੱਠਜੋੜ ਹੋ ਗਿਆ ਹੈ। ਇਸ ਸਮਝੌਤੇ ਤਹਿਤ ਕੱਲ੍ਹ ਕਾਂਗਰਸ ਨੇ ਆਪਣੇ ਮੇਅਰ ਉਮੀਦਵਾਰ ਜਸਬੀਰ ਸਿੰਘ ਬੰਟੀ, ਜਦੋਂਕਿ ‘ਆਪ’ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਦੇ ਆਪਣੇ ਕ੍ਰਮਵਾਰ ਉਮੀਦਵਾਰ ਨੇਹਾ ਮੁਸਵਤ ਅਤੇ ਪੂਨਮ ਦੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਸਨ। ਇਸ ਸਬੰਧੀ ਦੋਵਾਂ ਪਾਰਟੀਆਂ ਦੇ ਆਗੂਆਂ ਅਤੇ ਉਮੀਦਵਾਰਾਂ ਨੇ ਅਧਿਕਾਰਤ ਪੱਤਰ ਲਿਖ ਕੇ ਨਗਰ ਨਿਗਮ ਨੂੰ ਸੌਂਪਿਆ ਸੀ ਪਰ ਉਸ ਸਮੇਂ ਨਗਰ ਨਿਗਮ ਦੇ ਸਕੱਤਰ ਗੁਰਿੰਦਰ ਸਿੰਘ ਸੋਢੀ ਸੀਟ ’ਤੇ ਮੌਜੂਦ ਨਹੀਂ ਸਨ। ਇਸ ਦੌਰਾਨ ਜਸਬੀਰ ਸਿੰਘ ਬੰਟੀ ਨੂੰ ਅਗਵਾ ਕਰਨ ਦੇ ਦੋਸ਼ ਵੀ ਲੱਗੇ ਅਤੇ ਨਿਗਮ ਦਫ਼ਤਰ ਦੇ ਬਾਹਰ ‘ਆਪ’, ਕਾਂਗਰਸ ਅਤੇ ਭਾਜਪਾ ਦੇ ਸਮਰਥਕਾਂ ਵਿਚਾਲੇ ਤਕਰਾਰਾਂ ਵੀ ਦੇਖਣ ਨੂੰ ਮਿਲੀਆਂ।

The post ਮੇਅਰ ਦੀ ਚੋਣ ’ਤੇ ਸਿਆਸਤ ਭਾਰੂ appeared first on Punjabi Tribune.


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …