Home / Punjabi News / ਮੁਲਾਇਮ ਯਾਦਵ ਕੋਲ ਨਹੀਂ ਹੈ ਕਾਰ, ਬੇਟੇ ਅਖਿਲੇਸ਼ ਦੇ ਹਨ ਕਰਜ਼ਦਾਰ

ਮੁਲਾਇਮ ਯਾਦਵ ਕੋਲ ਨਹੀਂ ਹੈ ਕਾਰ, ਬੇਟੇ ਅਖਿਲੇਸ਼ ਦੇ ਹਨ ਕਰਜ਼ਦਾਰ

ਮੁਲਾਇਮ ਯਾਦਵ ਕੋਲ ਨਹੀਂ ਹੈ ਕਾਰ, ਬੇਟੇ ਅਖਿਲੇਸ਼ ਦੇ ਹਨ ਕਰਜ਼ਦਾਰ

ਲਖਨਊ— ਸਪਾ ਗਾਰਡੀਅਨ ਮੁਲਾਇਮ ਸਿੰਘ ਯਾਦਵ ਦੀ ਜਾਇਦਾਦ ‘ਚ ਸਾਲ 2014 ਦੀ ਤੁਲਨਾ ‘ਚ ਤਿੰਨ ਕਰੋੜ ਤੋਂ ਵਧ ਦੀ ਗਿਰਾਵਟ ਆਈ ਹੈ। ਯਾਦਵ ਨੇ ਮੈਨਪੁਰੀ ਸੀਟ ਤੋਂ ਸਪਾ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਦਾਖਲ ਕਰਦੇ ਸਮੇਂ ਹਲਫਨਾਮੇ ‘ਚ ਇਹ ਜਾਣਕਾਰੀ ਦਿੱਤੀ ਹੈ। ਮੁਲਾਇਮ ਨੇ ਸੋਮਵਾਰ ਨੂੰ ਨਾਮਜ਼ਦਗੀ ਦਾਖਲ ਕਰਦੇ ਸਮੇਂ ਸਹੁੰ ਪੱਤਰ ‘ਚ ਆਪਣੇ ਕੋਲ 16 ਕਰੋੜ 52 ਲੱਖ 44 ਹਜ਼ਾਰ 300 ਰੁਪਏ ਦੀ ਚੱਲ-ਅਚੱਲ ਜਾਇਦਾਦ ਹੋਣ ਬਾਰੇ ਦੱਸਿਆ। ਇਹ ਸਾਲ 2014 ‘ਚ ਦੱਸੀ ਗਈ ਜਾਇਦਾਦ ਤੋਂ 3 ਕਰੋੜ 20 ਲੱਖ 15 ਹਜ਼ਾਰ 517 ਰੁਪਏ ਘੱਟ ਹੈ। ਉਦੋਂ ਹਲਫਨਾਮੇ ‘ਚ ਉਨ੍ਹਾਂ ਕੋਲ 19 ਕਰੋੜ 72 ਲੱਖ 59 ਹਜ਼ਾਰ 817 ਰੁਪਏ ਦੀ ਜਾਇਦਾਦ ਹੋਣ ਦੀ ਜਾਣਕਾਰੀ ਦਿੱਤੀ ਸੀ।
ਅਖਿਲੇਸ਼ ਯਾਦਵ ਦੇ ਕਰਜ਼ਦਾਰ ਹਨ
ਮੁਲਾਇਮ ‘ਤੇ ਇਕ ਮੁਕੱਦਮਾ ਵੀ ਦਰਜ ਹੈ। ਉਨ੍ਹਾਂ ਦੇ ਸਹੁੰ ਪੱਤਰ ‘ਚ ਫੋਨ ‘ਤੇ ਧਮਕੀ ਦੇਣ ਦੇ ਦੋਸ਼ ‘ਚ ਆਈ.ਪੀ.ਐੱਸ. ਅਫ਼ਸਰ ਅਮਿਤਾਭ ਠਾਕੁਰ ਵਲੋਂ 24 ਸਤੰਬਰ 2015 ਨੂੰ ਲਖਨਊ ਦੇ ਹਜ਼ਰਤਗੰਜ ਥਾਣੇ ‘ਚ ਦਰਜ ਕਰਵਾਏ ਗਏ ਮੁਕੱਦਮੇ ਦਾ ਜ਼ਿਕਰ ਕੀਤਾ ਗਿਆ ਹੈ। ਇਹ ਮਾਮਲਾ ਲਖਨਊ ਦੇ ਚੀਫ ਮੈਜਿਸਟਰੇਟ ਅਦਾਲਤ ‘ਚ ਵਿਚਾਰਅਧੀਨ ਹੈ। ਸਹੁੰ ਪੱਤਰ ‘ਚ ਮੁਲਾਇਮ ਨੇ ਖੁਦ ਨੂੰ ਆਪਣੇ ਬੇਟੇ ਸਪਾ ਮੁਖੀ ਅਖਿਲੇਸ਼ ਯਾਦਵ ਦਾ ਕਰਜ਼ਦਾਰ ਵੀ ਦੱਸਿਆ ਹੈ। ਹਲਫਨਾਮੇ ਅਨੁਸਾਰ ਉਨ੍ਹਾਂ ਨੇ ਅਖਿਲੇਸ਼ ਤੋਂ 2 ਕਰੋੜ 13 ਲੱਖ 80 ਹਜ਼ਾਰ ਰੁਪਏ ਕਰਜ਼ ਲਏ ਹਨ।
ਮੁਲਾਇਮ ਕੋਲ ਨਹੀਂ ਹੈ ਕਾਰ
ਮੁਲਾਇਮ ਵਲੋਂ ਦਾਖਲ ਕੀਤੇ ਗਏ ਸਹੁੰ ਪੱਤਰ ‘ਚ ਉਨ੍ਹਾਂ ਨੇ ਵਿੱਤੀ ਸਾਲ 2017-18 ‘ਚ 32 ਲੱਖ 2 ਹਜ਼ਾਰ 615 ਰੁਪਏ ਦੀ ਕੁੱਲ ਆਮਦਨੀ ਦਿਖਾਈ ਹੈ, ਜਦੋਂ ਕਿ ਉਨ੍ਹਾਂ ਦੀ ਪਤਨੀ ਸਾਧਨਾ ਯਾਦਵ ਦੀ ਆਮਦਨ 25 ਲੱਖ 61 ਹਜ਼ਾਰ 170 ਰੁਪਏ ਦੱਸੀ ਗਈ ਹੈ। ਸਾਧਨਾ ਕੋਲ 5 ਕਰੋੜ 6 ਲੱਖ 86 ਹਜ਼ਾਰ 842 ਰੁਪਏ ਦੀ ਜਾਇਦਾਦ ਹੈ। ਸਹੁੰ ਪੱਤਰ ਅਨੁਸਾਰ ਮੁਲਾਇਮ ਕੋਲ ਕਾਰ ਨਹੀਂ ਹੈ। ਹਾਲਾਂਕਿ ਉਨ੍ਹਾਂ ਦੀ ਪਤਨੀ ਇਕ ਲਗਜ਼ਰੀ ਕਾਰ ਦੀ ਮਾਲਕਨ ਹੈ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …