Home / Punjabi News / ਮੁੰਬਈ ਬ੍ਰਿਜ ਹਾਦਸੇ ਤੋਂ ਬਾਅਦ ਵਾਨਖੇੜੇ ਸਟੇਡੀਅਮ ਦਾ ਫੁੱਟਓਵਰ ਬ੍ਰਿਜ ਕੀਤਾ ਬੰਦ

ਮੁੰਬਈ ਬ੍ਰਿਜ ਹਾਦਸੇ ਤੋਂ ਬਾਅਦ ਵਾਨਖੇੜੇ ਸਟੇਡੀਅਮ ਦਾ ਫੁੱਟਓਵਰ ਬ੍ਰਿਜ ਕੀਤਾ ਬੰਦ

ਮੁੰਬਈ ਬ੍ਰਿਜ ਹਾਦਸੇ ਤੋਂ ਬਾਅਦ ਵਾਨਖੇੜੇ ਸਟੇਡੀਅਮ ਦਾ ਫੁੱਟਓਵਰ ਬ੍ਰਿਜ ਕੀਤਾ ਬੰਦ

ਮਹਾਰਾਸ਼ਟਰ-ਮੁੰਬਈ ‘ਚ ਹੋਏ ਛੱਤਰਪਤੀ ਸ਼ਿਵਾਜੀ ਟਰਮੀਨਲ ਫੁੱਟ ਓਵਰ ਬ੍ਰਿਜ ਹਾਦਸੇ ਤੋਂ ਬਾਅਦ ਬੀ. ਐੱਮ. ਸੀ. ਦੀ ਨੀਂਦ ਉੱਡ ਗਈ ਹੈ। ਮੁੰਬਈ ‘ਚ ਥਾਂ-ਥਾਂ ‘ਤੇ ਖੜੇ ਖਤਰਨਾਕ ਬ੍ਰਿਜਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਕ੍ਰਮ ‘ਚ ਬੀ. ਐੱਮ. ਸੀ ਨੇ ਮਰੀਨ ਲਾਈਨਜ਼ ਇਲਾਕੇ ਦੇ ਖਤਕਨਾਕ ਫੁੱਟਓਵਰ ਬ੍ਰਿਜ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਬ੍ਰਿਜ ਵਾਨਖੇੜੇ ਸਟੇਡੀਅਮ ਦੇ ਗੇਟ ਨੰਬਰ 4 ਨੂੰ ਜੋੜਦਾ ਹੈ। ਇਸ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਕਿਸੇ ਵੀ ਹਾਦਸੇ ਤੋਂ ਬਚਾਇਆ ਜਾ ਸਕੇਗਾ। ਬੀ. ਐੱਮ. ਸੀ. ਪ੍ਰਸ਼ਾਸਨ ਇਸ ਬ੍ਰਿਜ ਦਾ ਆਪਸ਼ਨ ਖੋਜ ਰਹੇ ਹਨ।
ਇਸ ਤੋਂ ਇਲਾਵਾ ਬੀ. ਐੱਮ. ਸੀ. ਤੋਂ ਪਹਿਲਾਂ ਰੇਲਵੇ ਨੇ ਵੀ ਬ੍ਰਿਜਾਂ ‘ਤੇ ਕਦਮ ਚੁੱਕਿਆ ਹੈ। ਰੇਲਵੇ ਨੇ ਹਾਲ ਹੀ ਦੇ 5 ਸਟੇਸ਼ਨਾਂ ‘ਤੇ ਬਣੇ ਖਤਕਨਾਕ ਫੁੱਟਓਵਰ ਬ੍ਰਿਜ ਨੂੰ ਤੋੜਨ ਦਾ ਫੈਸਲਾ ਲਿਆ ਸੀ। ਇਸ ਦੇ ਲਈ ਰੇਲਵੇ ਵੱਲੋਂ ਟੇਂਡਰ ਵੀ ਜਾਰੀ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਮੁੰਬਈ ਦੇ ਸੀ. ਐੱਸ. ਟੀ. ਰੇਲਵੇ ਸਟੇਸ਼ਨ ਦੇ ਬਾਹਰ ਬਣਿਆ ਫੁੱਟ ਓਵਰ ਬ੍ਰਿਜ ਡਿੱਗ ਗਿਆ ਸੀ। ਇਸ ਹਾਦਸੇ ‘ਚ 2 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ 34 ਲੋਕ ਜ਼ਖਮੀ ਹੋ ਗਏ ਸੀ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …