Home / Punjabi News / ਮਾਲੇਰਕੋਟਲਾ: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਸਾੜੀ

ਮਾਲੇਰਕੋਟਲਾ: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਸਾੜੀ

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 5 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਾਜ਼ਮਾਂ ਪ੍ਰਤੀ ਵਰਤੀ ਜਾ ਰਹੀ ਸ਼ਬਦਾਵਲੀ ਅਤੇ ਐਸਮਾ ਲਾਗੂ ਕਰਨ ਦੇ ਖ਼ਿਲਾਫ਼ ਪੰਜਾਬ ਸੁਬਾਰਡੀਨੇਟਸ ਸਰਵਿਸਿਜ਼ ਫੈਡਰੇਸ਼ਨ੍ਹ ਦੇ ਸੱਦੇ ‘ਤੇ ਜ਼ਿਲ੍ਹਾ ਮਾਲੇਰਕੋਟਲਾ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਥਾਨਕ ਸਿਵਲ ਹਸਪਤਾਲ ਦੇ ਦਫ਼ਤਰ ਸਾਹਮਣੇ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਸਾੜੀ। ਇਸ ਉਪਰੰਤ ਵਹੀਕਲ ਮਾਰਚ ਕਰਦਿਆਂ ਡੀਸੀ ਮਾਲੇਰਕੋਟਲਾ ਰਾਹੀਂ ਮੰਗਾਂ ਦਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ। ਇਸ ਮੌਕੇ ਰਣਜੀਤ ਸਿੰਘ ਰਾਣਵਾਂ,ਕੁਲਦੀਪ ਕੌਰ(ਡੀ.ਸੀ. ਦਫ਼ਤਰ)ਹਾਕਮ ਸਿੰਘ ਬਲਜਿੰਦਰ ਕੌਰ,ਪਰਗਟ ਸਿੰਘ( ਸਿਵਲ ਹਸਪਤਾਲ)ਨੇਤਰ ਸਿੰਘ ਮਾਨਵੀ,ਨਿਗਾਹੀ ਰਾਮ ਕੁਠਾਲਾ,ਜਸਪਾਲ ਸਿੰਘ ਪਾਲੀ(ਖੁਰਾਕ ਸਪਲਾਈ)ਜਸਵੀਰ ਸਿੰਘ(ਪਨਸਪ)ਗੁਰਨਾਮ ਸਿੰਘ (ਸਰਕਾਰੀ ਕਾਲਜ)ਮੇਜਰ ਸਿੰਘ,ਮੋਦਨ ਸਿੰਘ ਬਾਲੇਵਾਲ ਹਾਜ਼ਰ ਸਨ।

The post ਮਾਲੇਰਕੋਟਲਾ: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਸਾੜੀ appeared first on punjabitribuneonline.com.


Source link

Check Also

ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ ਗਰਮੀ ਕਾਰਨ ਦੌਰਾ ਪਿਆ, ਹਸਪਤਾਲ ਦਾਖਲ

ਅਹਿਮਦਾਬਾਦ, 22 ਮਈ ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਗਰਮੀ ਦਾ ਦੌਰਾ ਪੈਣ ਕਾਰਨ ਅਹਿਮਦਾਬਾਦ ਇੱਕ …