Home / Punjabi News / ਆਰਥਿਕ ਤੰਗੀ ਕਾਰਨ ਗਰੀਬ ਮਜ਼ਦੂਰ ਵੱਲੋਂ ਖੁਦਕੁਸ਼ੀ

ਆਰਥਿਕ ਤੰਗੀ ਕਾਰਨ ਗਰੀਬ ਮਜ਼ਦੂਰ ਵੱਲੋਂ ਖੁਦਕੁਸ਼ੀ

ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 22 ਮਈ
ਥਾਣਾ ਸਦਰ ਅਧੀਨ ਆਉਂਦੇ ਪਿੰਡ ਤਿਉਣਾ ਵਿਖੇ ਇੱਕ ਗਰੀਬ ਮਜ਼ਦੂਰ ਵੱਲੋਂ ਵਾਟਰ ਵਰਕਸ ਵਾਲੀ ਡਿੱਗੀ ਵਿੱਚ ਛਾਲ ਮਾਰਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸ ਸਿੰਘ (45) ਪੁੱਤਰ ਕਰਨੈਲ ਸਿੰਘ ਨੇ ਅੱਜ ਸਵੇਰੇ ਛੇ ਵਜੇ ਦੇ ਕਰੀਬ ਪਿੰਡ ਦੇ ਵਾਟਰ ਵਰਕਸ ਦੀ ਪਾਣੀ ਵਾਲੀ ਡਿੱਗੀ ਵਿੱਚ ਛਾਲ ਮਾਰ ਦਿੱਤੀ। ਪਰਿਵਾਰਕ ਮੈਂਬਰਾਂ ਅਨੁਸਾਰ ਗੁਰਦਾਸ ਸਿੰਘ ਦੀ ਲੜਕੀ ਜੋ ਕਿ ਬਚਪਨ ਤੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ, ਦੇ ਇਲਾਜ ਲਈ ਉਹ ਸਾਰਾ ਦਿਨ ਉਸ ਨੂੰ ਗੋਦੀ ਚੁੱਕ ਕੇ ਥਾਂ ਥਾਂ ਭਟਕਦਾ ਰਹਿੰਦਾ ਸੀ। ਲੜਕੀ ਦੇ ਇਲਾਜ ਲਈ ਭਟਕਦਿਆਂ ਗੁਰਦਾਸ ਸਿੰਘ ਦਾ ਕੱਪੜੇ ਸਿਲਾਈ ਦਾ ਕੰਮ ਵੀ ਠੱਪ ਹੋ ਗਿਆ ਜਿਸ ਕਾਰਨ ਉਹ ਆਰਥਿਕ ਤੌਰ ‘ਤੇ ਬਹੁਤ ਕਮਜ਼ੋਰ ਹੋ ਗਿਆ। ਇਸ ਕਰਕੇ ਉਹ ਪਿਛਲੇ ਲੰਮੇ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ ਜਿਸ ਦੇ ਚੱਲਦਿਆਂ ਉਸਨੇ ਅੱਜ ਇਹ ਕਦਮ ਚੁੱਕਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਧੀ ਅਤੇ ਪੁੱਤਰ ਛੱਡ ਗਿਆ ਹੈ।

The post ਆਰਥਿਕ ਤੰਗੀ ਕਾਰਨ ਗਰੀਬ ਮਜ਼ਦੂਰ ਵੱਲੋਂ ਖੁਦਕੁਸ਼ੀ appeared first on Punjabi Tribune.


Source link

Check Also

ਟੀ-20 ਵਿਸ਼ਵ ਕੱਪ ਦੌਰਾਨ ਧੜੇਬੰਦੀ ਨੇ ਪਾਕਿਸਤਾਨ ਟੀਮ ਦਾ ਬੇੜਾ ਗਰਕ ਕੀਤਾ: ਸੂਤਰ

ਕਰਾਚੀ, 15 ਜੂਨ ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਦਾ ਦੋਸ਼ ਟੀਮ …