Home / Punjabi News / ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ ਗਰਮੀ ਕਾਰਨ ਦੌਰਾ ਪਿਆ, ਹਸਪਤਾਲ ਦਾਖਲ

ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ ਗਰਮੀ ਕਾਰਨ ਦੌਰਾ ਪਿਆ, ਹਸਪਤਾਲ ਦਾਖਲ

ਅਹਿਮਦਾਬਾਦ, 22 ਮਈ
ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਗਰਮੀ ਦਾ ਦੌਰਾ ਪੈਣ ਕਾਰਨ ਅਹਿਮਦਾਬਾਦ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਸ ਨੂੰ ਮਲਟੀ-ਸਪੈਸ਼ਲਿਟੀ ਕੇਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਖਾਨ ਮੰਗਲਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਟੀਮ ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਮੈਚ ਵਿੱਚ ਸ਼ਾਮਲ ਹੋਣ ਲਈ ਅਹਿਮਦਾਬਾਦ ਵਿੱਚ ਸੀ। ਅਹਿਮਦਾਬਾਦ (ਦਿਹਾਤੀ) ਦੇ ਪੁਲੀਸ ਸੁਪਰਡੈਂਟ ਓਮ ਪ੍ਰਕਾਸ਼ ਜਾਟ ਨੇ ਕਿਹਾ, ‘‘ਅਦਾਕਾਰ ਸ਼ਾਹਰੁਖ ਖਾਨ ਨੂੰ ਗਰਮੀ ਦੇ ਦੌਰੇ ਤੋਂ ਬਾਅਦ ਕੇਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।’’ -ਪੀਟੀਆਈ

The post ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ ਗਰਮੀ ਕਾਰਨ ਦੌਰਾ ਪਿਆ, ਹਸਪਤਾਲ ਦਾਖਲ appeared first on Punjabi Tribune.


Source link

Check Also

ਟੀ-20 ਵਿਸ਼ਵ ਕੱਪ ਦੌਰਾਨ ਧੜੇਬੰਦੀ ਨੇ ਪਾਕਿਸਤਾਨ ਟੀਮ ਦਾ ਬੇੜਾ ਗਰਕ ਕੀਤਾ: ਸੂਤਰ

ਕਰਾਚੀ, 15 ਜੂਨ ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਦਾ ਦੋਸ਼ ਟੀਮ …