ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 28 ਜੂਨ
ਪਿੰਡ ਮਾਣਕੋ ਦੇ ਇੱਕ ਨੌਜਵਾਨ ਨੇ ਘਰੇਲੂ ਵਿਵਾਦ ਕਾਰਨ ਅਮਰੀਕਾ ਵਿਚ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦਮਨਵੀਰ ਸਿੰਘ ਢਿੱਲੋਂ ਦੇ ਪਿਤਾ ਪਰਸ਼ੋਤਮ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੇ ਲੜਕੇ ਦਮਨਵੀਰ ਸਿੰਘ ਢਿਲੋ (39) ਦਾ ਵਿਆਹ 2014 ਵਿਚ ਹੋਇਆ ਤੇ ਇਨ੍ਹਾਂ ਦੇ ਘਰ ਇੱਕ ਲੜਕੀ ਨੇ ਜਨਮ ਲਿਆ। ਇਸ ਤੋਂ ਬਾਅਦ ਉਸ ਦੀ ਪਤਨੀ ਰਤਨਪ੍ਰੀਤ ਕੌਰ ਨੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦਮਨਵੀਰ ਸਿੰਘ ਦਾ ਸਹੁਰਾ ਪਰਿਵਾਰ ਵੀ ਅਮਰੀਕਾ ਵਿਚ ਹੀ ਰਹਿੰਦਾ ਹੈ ਤੇ ਉਸ ਦੀ ਪਤਨੀ ਇੱਕ ਹਫਤੇ ਪਹਿਲਾਂ ਘਰ ਛੱਡ ਕੇ ਆਪਣੇ ਮਾਤਾ ਪਿਤਾ ਦੇ ਘਰ ਚਲੀ ਗਈ ਸੀ ਤੇ ਗੱਲ ਤਲਾਕ ਤੱਕ ਪਹੁੰਚ ਗਈ ਜਿਸ ਕਾਰਨ ਦਮਨਵੀਰ ਤਣਾਅ ਵਿਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਟੈਕਸਾਸ ਸ਼ਹਿਰ ਵਿਚ ਰਾਤ ਉਸ ਨੇ ਗੋਲੀ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ।
Source link
Asian Tribune Your Multilingual Newspaper covering World and local news News