Famous Model Arrested: ਮਨੋਰੰਜਨ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਮੁੰਬਈ ਹਵਾਈ ਅੱਡੇ ‘ਤੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਮਸ਼ਹੂਰ ਮਾਡਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦਰਅਸਲ, ਪਿਛਲੇ ਸਾਲ ਦੇ “ਮਿਸਿਜ਼ ਕੇਰਲ” ਮੁਕਾਬਲੇ ਵਿੱਚ ਉਪ ਜੇਤੂ ਰਹੀ ਹਰਸ਼ਾ ਸੰਨੀ ਨੂੰ ਕਸਟਮ ਵਿਭਾਗ ਨੇ ਵੱਡੀ ਮਾਤਰਾ ਵਿੱਚ ਡਰੱਗਸ ਸਣੇ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ 29 ਸਾਲਾ ਮਾਡਲ ਹਰਸ਼ਾ ਸੰਨੀ ਬੈਂਕਾਕ ਤੋਂ ਮੁੰਬਈ ਵਾਪਸ ਆ ਰਹੀ ਸੀ। ਜਦੋਂ ਕਸਟਮ ਅਧਿਕਾਰੀਆਂ ਨੇ ਹਵਾਈ ਅੱਡੇ ‘ਤੇ ਉਸ ਦੇ ਸਾਮਾਨ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੇ ਉਸ ਦੇ ਟਰਾਲੀ ਬੈਗ ਵਿੱਚੋਂ 12 ਵੈਕਿਊਮ-ਸੀਲ ਕੀਤੇ ਪੈਕੇਟ ਬਰਾਮਦ ਕੀਤੇ। ਜਾਂਚ ਵਿੱਚ ਪਤਾ ਲੱਗਾ ਕਿ ਇਨ੍ਹਾਂ ਪੈਕੇਟਾਂ ਵਿੱਚ “ਹਾਈਡ੍ਰੋਪੋਨਿਕ ਕੈਨਾਬਿਸ” ਸੀ। ਇਸ ਤੋਂ ਇਲਾਵਾ ਮਿਲੀ ਜਾਣਕਾਰੀ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 11.82 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਮਾਡਲ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ
ਪੁੱਛਗਿੱਛ ਦੌਰਾਨ ਹਰਸ਼ਾ ਨੇ ਦਾਅਵਾ ਕੀਤਾ ਕਿ ਉਹ ਆਪਣੀ ਬੈਂਕਾਕ ਯਾਤਰਾ ਦੌਰਾਨ ਇੱਕ ਆਦਮੀ ਨੂੰ ਮਿਲੀ ਸੀ, ਜਿਸ ਨੇ ਦੋਸਤੀ ਦਾ ਹਵਾਲਾ ਦਿੰਦੇ ਹੋਏ ਉਸਨੂੰ ਬੈਗ ਭਾਰਤ ਲਿਜਾਣ ਲਈ ਮਨਾ ਲਿਆ ਸੀ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਬੈਗ ਦੇ ਅੰਦਰ ਕੀ ਸੀ। ਮਾਮਲੇ ਵਿਚ ਕਸਟਮ ਵਿਭਾਗ ਨੇ ਡਰੱਗਸ ਨੂੰ ਜਬਤ ਕਰ ਲਿਆ ਹੈ ਅਤੇ ਹਰਸ਼ਾ ਸਨੀ ਨੂੰ ਐਨਡੀਪੀਸੀ (NDPS) ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ, ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਸ ਤਸਕਰੀ ਦੇ ਪਿੱਛੇ ਕਿਹੜਾ ਵੱਡਾ ਨੈਟਵਰਕ ਕੰਮ ਕਰ ਰਿਹਾ ਹੈ ਤੇ ਮਾਡਲ ਦਾ ਇਸ ਅੰਤਰਰਾਸ਼ਟਰੀ ਡਰੱਗ ਰੈਕੇਟ ਨਾਲ ਕੀ ਸਿੱਧਾ ਸਬੰਧ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
CM Mann’s order? No NOC! — Majithia’s big claim
Source link
Asian Tribune Your Multilingual Newspaper covering World and local news News