Home / Punjabi News / ਮਨੀ ਲਾਂਡਰਿੰਗ ਕੇਸ : ਮੀਸਾ ਭਾਰਤੀ ਵਿਰੁੱਧ ਈ.ਡੀ. ਨੇ ਦਾਖਲ ਕੀਤੀ ਨਵੀਂ ਚਾਰਜਸ਼ੀਟ

ਮਨੀ ਲਾਂਡਰਿੰਗ ਕੇਸ : ਮੀਸਾ ਭਾਰਤੀ ਵਿਰੁੱਧ ਈ.ਡੀ. ਨੇ ਦਾਖਲ ਕੀਤੀ ਨਵੀਂ ਚਾਰਜਸ਼ੀਟ

ਮਨੀ ਲਾਂਡਰਿੰਗ ਕੇਸ : ਮੀਸਾ ਭਾਰਤੀ ਵਿਰੁੱਧ ਈ.ਡੀ. ਨੇ ਦਾਖਲ ਕੀਤੀ ਨਵੀਂ ਚਾਰਜਸ਼ੀਟ

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਰਾਸ਼ਟਰੀ ਜਨਤਾ ਦਲ ਦੀ ਨੇਤਾ ਅਤੇ ਰਾਜਦ ਮੁਖੀਆ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਅਤੇ ਉਨ੍ਹਾਂ ਦੇ ਪਤੀ ਸ਼ੈਲੇਂਦਰ ਕੁਮਾਰ ਵਿਰੁੱਧ ਪੂਰਕ ਦੋਸ਼ ਪੱਤਰ ਦਾਇਰ ਕੀਤਾ ਹੈ। ਈ.ਡੀ. ਨੇ ਦੋਸ਼ ਪੱਤਰ ਦਿੱਲੀ ਹਾਈ ਕੋਰਟ ‘ਚ ਧਨ ਸੋਧ (ਮਨੀ ਲਾਂਡਰਿੰਗ) ਕੇਸ ‘ਚ ਦਾਇਰ ਕੀਤਾ, ਜਿਸ ‘ਤੇ ਕੋਰਟ 27 ਜੁਲਾਈ ਨੂੰ ਵਿਚਾਰ ਕਰੇਗਾ।
8 ਹਜ਼ਾਰ ਕਰੋੜ ਦੇ ਕਾਲੇ ਧਨ ਨੂੰ ਕੀਤਾ ਸਫੇਦ
ਇਹ ਮਾਮਲਾ 8 ਹਜ਼ਾਰ ਕਰੋੜ ਦੇ ਮਨੀ ਲਾਂਡਰਿੰਗ ਨਾਲ ਜੁੜਿਆ ਹੈ। ਸਾਲ 2018 ‘ਚ ਇਸ ਮਾਮਲੇ ‘ਤੇ ਸੁਣਵਾਈ ਹੋਈ ਸੀ। ਉਦੋਂ ਕੇਸ ਦੀ ਸੁਣਵਾਈ ਦੌਰਾਨ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਇਕ ਹੋਰ ਦੋਸ਼ੀ ਸੰਤੋਸ਼ ਝਾਅ ਵਿਰੁੱਧ ਪੇਸ਼ੀ ਦਾ ਵਾਰੰਟ ਜਾਰੀ ਕੀਤਾ ਸੀ। 4 ਜੂਨ 2018 ਨੂੰ ਵੀ ਇਸ ਮਾਮਲੇ ਦੀ ਸੁਣਵਾਈ ਹੋਈ ਸੀ। ਮੀਸਾ ਭਾਰਤੀ ਅਤੇ ਉਸ ਦੇ ਪਤੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ 8 ਹਜ਼ਾਰ ਕਰੋੜ ਦੇ ਕਾਲੇ ਧਨ ਨੂੰ ਸਫੇਦ ਕੀਤਾ ਹੈ।
ਦੋਸ਼ ਹੈ ਕਿ ਮੀਸਾ ਅਤੇ ਉਸ ਦੇ ਪਤੀ ਨੇ ਬਿਜ਼ਨੈੱਸਮੈਨ ਸੁਰੇਂਦਰ ਜੈਨ ਅਤੇ ਵਿਰੇਂਦਰ ਜੈਨ ਦੀ ਕੰਪਨੀ ਨਾਲ ਮਿਲ ਕੇ ਕਾਲੇ ਧਨ ਨੂੰ ਸਫੇਦ ਕੀਤਾ ਹੈ। ਮਾਮਲੇ ‘ਚ ਬਿਜ਼ਨੈੱਸਮੈਨ ਦੀ ਵੀ ਪੇਸ਼ੀ ਹੋ ਚੁਕੀ ਹੈ। ਇਸ ਤੋਂ ਪਹਿਲਾਂ ਈ.ਡੀ. ਨੇ ਮੀਸਾ ਭਾਰਤੀ ਦੇ ਦਿੱਲੀ ਸਥਿਤ ਇਕ ਫਾਰਮ ਹਾਊਸ ਨੂੰ ਜ਼ਬਤ ਵੀ ਕੀਤਾ ਸੀ। ਈ.ਡੀ. ਨੇ ਕੋਰਟ ਦੇ ਆਦੇਸ਼ ‘ਤੇ ਇਹ ਕਾਰਵਾਈ ਕੀਤੀ ਸੀ। ਇਸ ਮਾਮਲੇ ਦੀ ਜਾਂਚ ਈ.ਡੀ. ਵਲੋਂ ਹੀ ਕੀਤੀ ਜਾ ਰਹੀ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …