Home / Punjabi News / ਬਰਸਾਤ ਕਾਰਣ ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਭਾਰਤੀ ਇਲਾਕੇ ‘ਚ ਬੰਦ, ਪਾਕਿ ‘ਚ ਜਾਰੀ

ਬਰਸਾਤ ਕਾਰਣ ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਭਾਰਤੀ ਇਲਾਕੇ ‘ਚ ਬੰਦ, ਪਾਕਿ ‘ਚ ਜਾਰੀ

ਬਰਸਾਤ ਕਾਰਣ ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਭਾਰਤੀ ਇਲਾਕੇ ‘ਚ ਬੰਦ, ਪਾਕਿ ‘ਚ ਜਾਰੀ

ਡੇਰਾ ਬਾਬਾ ਨਾਨਕ/ਗੁਰਦਾਸਪੁਰ : ਬੇਸ਼ੱਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਇਸ ਸਮੇਂ ਭਾਰਤ-ਪਾਕਿਸਤਾਨ ਦੋਵਾਂ ਦੇਸ਼ਾਂ ਲਈ ਇਕ ਮਹੱਤਵਪੂਰਣ ਮੁੱਦਾ ਹੈ ਅਤੇ ਦੋਵੇਂ ਦੇਸ਼ ਇਸ ਲਾਂਘੇ ਨੂੰ ਬਣਾਉਣ ਲਈ ਦਿਨ-ਰਾਤ ਇਕ ਕਰ ਰਹੇ ਹਨ ਪਰ 2 ਦਿਨਾਂ ਤੋਂ ਪੈ ਰਹੀ ਬਰਸਾਤ ਕਾਰਣ ਭਾਰਤੀ ਇਲਾਕੇ ‘ਚ ਕੰਮ ਪੂਰੀ ਤਰ੍ਹਾਂ ਬੰਦ ਪਿਆ ਹੈ, ਜਦਕਿ ਪਾਕਿਸਤਾਨ ‘ਚ ਇਹ ਕੰਮ ਬਰਸਾਤ ਦੇ ਬਾਵਜੂਦ ਚੱਲ ਰਿਹਾ ਹੈ। ਬੀਤੇ ਦੋ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਣ ਭਾਰਤੀ ਇਲਾਕੇ ‘ਚ ਲਾਂਘੇ ਦਾ ਕੰਮ ਪੂਰੀ ਤਰ੍ਹਾਂ ਬੰਦ ਹੋਣ ਨਾਲ ਮਸ਼ੀਨ, ਜੇ. ਸੀ. ਬੀ., ਟਿੱਪਰ ਸਮੇਤ ਹੋਰ ਵਾਹਨ ਖੜ੍ਹੇ ਕਰ ਦਿੱਤੇ ਗਏ ਹਨ ਕਿਉਂਕਿ ਜ਼ਿਆਦਾਤਰ ਕੰਮ ਮਿੱਟੀ ਦਾ ਹੋਣ ਨਾਲ ਬਰਸਾਤ ਕਰ ਕੇ ਭਾਰਤੀ ਇੰਜੀਨੀਅਰਾਂ ਲਈ ਮੁਸ਼ਕਲ ਹੋ ਗਿਆ ਹੈ। ਇਸ ਸਮੇਂ ਜੋ ਸਭ ਤੋਂ ਜ਼ਿਆਦਾ ਮਹੱਤਵਪੂਰਣ ਨਿਰਮਾਣ ਕੰਮ ਹੈ, ਉਹ ਪੁਲ ਬਣਾਉਣ ਦਾ ਹੈ ਜੋ ਦੋਵੇਂ ਦੇਸ਼ਾਂ ਨੂੰ ਜੋੜੇਗਾ। ਇਸ ਪੁਲ ਸਬੰਧੀ ਵਿਵਾਦ ਵੀ ਅਜੇ ਬਣਿਆ ਹੋਇਆ ਹੈ ਅਤੇ 14 ਜੁਲਾਈ ਨੂੰ ਦੋਵਾਂ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਦੀ ਹੋਣ ਵਾਲੀ ਮੀਟਿੰਗ ‘ਚ ਇਹ ਪੁਲ ਦਾ ਮੁੱਦਾ ਕਾਫੀ ਹਾਵੀ ਰਹੇਗਾ। ਭਾਰਤ ਇਹ ਪੁਲ ਪਾਕਿਸਤਾਨ ਸਾਈਡ ‘ਚ ਵੀ ਪੱਕਾ ਬਣਾਉਣ ਦੀ ਮੰਗ ਕਰ ਰਿਹਾ ਹੈ, ਜਦਕਿ ਪਾਕਿਸਤਾਨ ਸਰਕਾਰ ਇਸ ਪੁਲ ਸਬੰਧੀ ਕੋਈ ਫੈਸਲਾ ਨਹੀਂ ਲੈ ਰਹੀ ਪਰ ਬਰਸਾਤ ਕਾਰਣ ਭਾਰਤੀ ਸਾਈਡ ‘ਚ ਇਸ ਪੁਲ ਸਮੇਤ ਟਰਮੀਨਲ ਆਦਿ ਦਾ ਕੰਮ ਬੰਦ ਪਿਆ ਹੈ।
ਇਸ ਸਬੰਧੀ ਕੰਮ ਕਰ ਰਹੇ ਪ੍ਰਾਈਵੇਟ ਕੰਪਨੀ ਦੇ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਬਾਰਸ਼ ਹੋਣ ਨਾਲ ਕੰਮ ਬੰਦ ਕਰਨਾ ਪਿਆ ਹੈ ਅਤੇ ਜਿਵੇਂ ਹੀ ਮੌਸਮ ਸਾਫ ਹੋਵੇਗਾ, ਕੰਮ ਫਿਰ ਸ਼ੁਰੂ ਕਰ ਦਿੱਤਾ ਜਾਵੇਗਾ। ਮਿੱਟੀ ਦਾ ਕੰਮ ਬਰਸਾਤ ਦੇ ਮੌਸਮ ‘ਚ ਕਰਨਾ ਮੁਸ਼ਕਲ ਹੁੰਦਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਤਾਂ ਜ਼ੋਰਦਾਰ ਬਾਰਸ਼ ਦਾ ਹੈ ਤਾਂ ਫਿਰ ਕੰਮ ਕਿਵੇਂ ਚੱਲੇਗਾ। ਇਸ ‘ਤੇ ਇੰਜੀਨੀਅਰਾਂ ਨੇ ਕਿਹਾ ਕਿ ਬਰਸਾਤ ਤੋਂ ਪਹਿਲਾਂ-ਪਹਿਲਾਂ ਕਾਫੀ ਕੰਮ ਕਰ ਲਿਆ ਜਾਵੇਗਾ।

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …