Home / Community-Events / ਬੱਸ ਡਰਾਈਵਰ ਤੇ ਮੁਕੱਦਮਾ ਦਰਜ

ਬੱਸ ਡਰਾਈਵਰ ਤੇ ਮੁਕੱਦਮਾ ਦਰਜ

ਐਡਮਿੰਟਨ(ਰਘਵੀਰ ਬਲਾਸਪੁਰੀ) ਪਿੱਛਲੇ ਮਹੀਨੇ ਦੇ ਸੁਰੂ ਵਿਚ ਵਾਪਰੇ ਹਾਦਸੇ ਵਿਚ ਬੱਸ ਡਰਾਈਵਰ ਕੈਲੈ ਰੋਵੇ ਦੇ ਖਿਲਾਫ ਐਡਮਿੰਟਨ ਪੁਲਿਸ ਦੇ ਵੱਲੋ ਮੁਕੱਦਮਾ ਦਰਜ ਕਰ ਲਿਆ ਹੈ।ਇਸ ਡਰਾਈਵਰ ਦੇ ਵਿਰੁਧ ਰਾਹਗੀਰ ਸੜਕ ਪਾਰ ਕਰਨ ਦੇ ਏਰੀਏ ਵਿਚ ਪਹਿਲ ਨਾ ਦੇਣ ਦਾ ਦੋਸ ਹੈ। ਐਡਮਿੰਟਨ ਸਿਟੀ ਦੇ ਕਮਿਊਨੀਕੇਸਨ ਐਡਵਾਇਜਰ ਗਲੈਨ ਰੁਡਰਫੋਰਡ ਦੇ ਦੱਸਿਆ ਕਿ ਕੈਲੇ ਰੋਵੇ ਜੋ 42 ਸਾਲ ਦਾ ਹੈ ਸਿਟੀ ਲਈ ਕੰਮ ਕਰਦਾ ਸੀ।ਅਸੀ ਸਾਰੇ ਮੁਲਾਜਮ ਇਸ ਹਾਦਸੇ ਵਿਚ ਮਾਰੀ ਜਾਣ ਵਾਲੀ ਔਰਤ ਦੇ ਪਰਵਾਰ,ਦੋਸਤਾ ਮਿੱਤਰਾ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਾ,ਪਰ ਨਾਲ ਦੀ ਨਾਲ ਸਾਨੂੰ ਆਪਣੇ ਸਟਾਫ ਮੈਬਰ ਨਾਲ ਵੀ ਹਮਦਰਦੀ ਹੈ।ਇਸ ਬਾਰੇ ਵਿਚ ਡਰਾਈਵਰ ਨੇ ਕਿਹਾ ਹੈ ਕਿ ਮੌਸਮ ਦੀ ਖਰਾਬੀ ਕਰਕੇ ਹੈ ਬਰੇਕਾਂ ਨਹੀ ਲਾ ਸਕਿਆ ਯਾਦ ਰਹੇ ਕਿ 4 ਅਕਤੂਬਰ ਨੂੰ ਰੌਵੇ ਸਿਟੀ ਦੀ ਬੱਸ ਚਲਾ ਰਿਹਾ ਸੀ ਜਿਸ ਦਾ ਹਾਦਸਾ 87 ਐਵਨਿਊ ਤੇ ਵਾਪਰਿਆ।ਇਸ ਹਾਦਸੇ ਵਿਚ ਇਕ 83 ਸਾਲ ਦੀ ਬਜੁਰਗ ਔਰਤ ਪਹਿਲਾ ਜਖਮੀ ਹੋ ਗਈ ਜਿਸ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ ਉਥੇ ਉਸ ਦੀ ਮੌਤ ਹੋ ਗਈ ਸੀ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …