ਬੰਗਲੌਰ, 13 ਜਨਵਰੀ
ਇਥੋਂ ਦੀ ਪੁਲੀਸ ਨੇ ਔਰਤ ਨੂੰ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰਨ ਅਤੇ ਫਿਰ ਮੌਤ ਨੂੰ ਦਿਲ ਦੇ ਦੌਰੇ ਨਾਲ ਹੋਈ ਦੀ ਕਹਾਣੀ ਘੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਐੱਚਐੱਸਆਰ ਲੇਆਊਟ ਦੀ ਰਹਿਣ ਵਾਲੀ ਨੰਦਿਨੀ ਬਾਈ ਵਜੋਂ ਹੋਈ ਹੈ, ਜਦਕਿ ਮ੍ਰਿਤਕ ਦੇ 30 ਸਾਲਾ ਪਤੀ ਦਾ ਨਾਂ ਵੈਂਕਟ ਨਾਇਕ ਹੈ। ਪੁਲੀਸ ਨੇ ਉਸ ਦੇ ਪ੍ਰੇਮੀ ਨਿਤੀਸ਼ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਨੰਦਨੀ ਨੇ 9 ਜਨਵਰੀ ਨੂੰ ਨਿਤੀਸ਼ ਨੂੰ ਘਰ ਬੁਲਾਇਆ ਸੀ ਜਦੋਂ ਕਿ ਵੈਂਕਟ ਬਾਹਰ ਸੀ ਪਰ ਉਹ ਘਰ ਪਰਤਿਆ ਅਤੇ ਦੋਨਾਂ ਨੂੰ ਰੰਗੇ ਹੱਥੀਂ ਫੜ ਲਿਆ, ਜਿਸ ਤੋਂ ਬਾਅਦ ਨੰਦਨੀ ਅਤੇ ਵੈਂਕਟ ਵਿਚਕਾਰ ਬਹਿਸ ਹੋ ਗਈ। ਇਸ ਦੌਰਾਨ ਨੰਦਨੀ ਅਤੇ ਨਿਤੀਸ਼ ਨੇ ਵੈਂਕਟ ਨੂੰ ਪੱਥਰ ਮਾਰਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਲਾਸ਼ ਨੂੰ ਪਖਾਨੇ ਨੇੜੇ ਘਸੀਟਿਆ ਅਤੇ ਉੱਥੇ ਪੱਥਰ ਰੱਖ ਦਿੱਤਾ। ਉਸ ਨੇ ਫਿਰ ਪੁਲੀਸ ਨੂੰ ਬੁਲਾਇਆ ਅਤੇ ਦਾਅਵਾ ਕੀਤਾ ਕਿ ਉਸ ਦਾ ਪਤੀ ਪਖਾਨੇ ਨੇੜੇ ਡਿੱਗ ਗਿਆ ਸੀ ਪੱਥਰ ਨਾਲ ਸਿਰ ਟਕਰਾਉਣ ਨਾਲ ਉਸ ਦੀ ਮੌਤ ਹੋ ਗਈ ਸੀ। ਪੁਲੀਸ ਨੇ ਮੁੱਢਲੇ ਤੌਰ ‘ਤੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਸੀ। ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਕਤਲ ਦਾ ਮਾਮਲਾ ਹੈ ਅਤੇ ਮੁੱਢਲੀ ਜਾਂਚ ਵਿੱਚ ਵੀ ਪੁਸ਼ਟੀ ਹੋਈ ਹੈ ਕਿ ਇਹ ਕੁਦਰਤੀ ਮੌਤ ਨਹੀਂ ਸੀ। ਪੁਲੀਸ ਨੇ ਨੰਦਿਨੀ ਨੂੰ ਹਿਰਾਸਤ ‘ਚ ਲੈ ਲਿਆ ਅਤੇ ਪੁੱਛ ਪੜਤਾਲ ਬਾਅਦ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਨੰਦਨੀ ਅਤੇ ਨਿਤੇਸ਼ ਬਚਪਨ ਦੇ ਦੋਸਤ ਸਨ ਅਤੇ ਆਂਧਰਾ ਪ੍ਰਦੇਸ਼ ਦੇ ਸੱਤਿਆ ਸਾਈਂ ਖੇਤਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਪ੍ਰੇਮ ਸਬੰਧ ਬਣ ਗਿਆ ਅਤੇ ਜਦੋਂ ਵੀ ਉਸ ਦਾ ਪਤੀ ਘਰੋਂ ਬਾਹਰ ਹੁੰਦਾ ਤਾਂ ਨਿਤੇਸ਼ ਆਂਧਰਾ ਪ੍ਰਦੇਸ਼ ਤੋਂ ਨੰਦਨੀ ਨੂੰ ਮਿਲਣ ਆਉਂਦਾ।
The post ਬੰਗਲੌਰ: ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਵਾਲੀ ਗ੍ਰਿਫ਼ਤਾਰ, ਪੁਲੀਸ ਨੂੰ ਦੱਸਿਆ ਮੌਤ ਦਿਲ ਦੇ ਦੌਰੇ ਕਾਰਨ ਹੋਈ appeared first on punjabitribuneonline.com.
Source link
Asian Tribune Your Multilingual Newspaper covering World and local news News