Home / Punjabi News / ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਤੇ ਗੇਫੋਰਡ ਵਿਆਹ ਬੰਧਨ ’ਚ ਬੱਝੇ

ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਤੇ ਗੇਫੋਰਡ ਵਿਆਹ ਬੰਧਨ ’ਚ ਬੱਝੇ

ਵੈਲਿੰਗਟਨ, 13 ਜਨਵਰੀ
ਕਈ ਵਾਰ ਵਿਆਹ ਟਾਲਣ ਤੋਂ ਬਾਅਦ ਆਖ਼ਰ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਨਿੱਜੀ ਸਮਾਰੋਹ ਵਿੱਚ ਲੰਬੇ ਸਮੇਂ ਤੋਂ ਸਾਥੀ ਕਲਾਰਕ ਗੇਫੋਰਡ ਨਾਲ ਵਿਆਹ ਕਰਵਾ ਲਿਆ। ਇਹ ਸਮਾਰੋਹ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਤੋਂ 325 ਕਿਲੋਮੀਟਰ ਦੂਰ ਸੁੰਦਰ ਹਾਕਸ ਬੇਅ ਖੇਤਰ ਵਿੱਚ ਹੋਇਆ। ਇਸ ਵਿੱਚ ਸਿਰਫ ਪਰਿਵਾਰ, ਨਜ਼ਦੀਕੀ ਦੋਸਤਾਂ ਅਤੇ 43 ਸਾਲਾ ਆਰਡਰਨ ਦੇ ਸਾਬਕਾ ਸੰਸਦ ਮੈਂਬਰ ਸਾਥੀਆਂ ਵਿੱਚੋਂ ਕੁਝ ਨੂੰ ਸੱਦਾ ਦਿੱਤਾ ਗਿਆ ਸੀ। ਆਰਡਰਨ ਅਤੇ 47 ਸਾਲਾ ਗੇਫੋਰਡ ਨੇ 2014 ਵਿੱਚ ਮਿਲਣਾ ਸ਼ੁਰੂ ਕੀਤਾ ਸੀ ਤੇ ਪੰਜ ਸਾਲ ਬਾਅਦ ਉਨ੍ਹਾਂ ਦੀ ਮੰਗਣੀ ਹੋਈ।

The post ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਤੇ ਗੇਫੋਰਡ ਵਿਆਹ ਬੰਧਨ ’ਚ ਬੱਝੇ appeared first on punjabitribuneonline.com.


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …