Breaking News
Home / Punjabi News / ਨੇਪਾਲ: ਰਾਪਤੀ ਨਦੀ ’ਚ ਬੱਸ ਡਿੱਗਣ ਕਾਰਨ 2 ਭਾਰਤੀਆਂ ਸਣੇ 12 ਮਰੇ, 22 ਜ਼ਖ਼ਮੀ

ਨੇਪਾਲ: ਰਾਪਤੀ ਨਦੀ ’ਚ ਬੱਸ ਡਿੱਗਣ ਕਾਰਨ 2 ਭਾਰਤੀਆਂ ਸਣੇ 12 ਮਰੇ, 22 ਜ਼ਖ਼ਮੀ

ਕਾਠਮੰਡੂ, 13 ਜਨਵਰੀ
ਮੱਧ ਪੱਛਮੀ ਨੇਪਾਲ ਦੇ ਡਾਂਗ ਜ਼ਿਲ੍ਹੇ ਵਿੱਚ ਸੜਕ ਹਾਦਸੇ ਦੌਰਾਨ ਦੋ ਭਾਰਤੀ ਨਾਗਰਿਕਾਂ ਸਮੇਤ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਤੇ 22 ਜ਼ਖ਼ਮੀ ਹੋ ਗਏ। ਦੇਰ ਰਾਤ ਹੋਏ ਇਸ ਹਾਦਸੇ ‘ਚ ਸਿਰਫ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬੱਸ ਬਾਂਕੇ ਦੇ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਸੀ ਪਰ ਇਹ ਪੁਲ ਤੋਂ ਉਲਟ ਗਈ ਅਤੇ ਰਾਪਤੀ ਨਦੀ ਵਿੱਚ ਜਾ ਡਿੱਗੀ। ਅੱਠ ਮ੍ਰਿਤਕ ਯਾਤਰੀਆਂ ਦੀ ਪਛਾਣ ਹੋਈ ਹੈ, ਜਿਨ੍ਹਾਂ ਵਿੱਚ ਦੋ ਭਾਰਤੀ ਸ਼ਾਮਲ ਹਨ। ਏਰੀਆ ਪੁਲਿਸ ਦਫਤਰ, ਭਲੂਬੰਗ ਨੇ ਏਐਨਆਈ ਨੂੰ ਫ਼ੋਨ ‘ਤੇ ਪੁਸ਼ਟੀ ਕੀਤੀ। ਪੁਲੀਸ ਮੁਤਾਬਕ ਬੱਸ ਹਾਦਸੇ ਵਿੱਚ 22 ਹੋਰ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। ਮ੍ਰਿਤਕ ਭਾਰਤੀਆਂ ਦੀ ਪਛਾਣ ਬਿਹਾਰ ਦੇ ਯੋਗੇਂਦਰ ਰਾਮ (67) ਅਤੇ ਉੱਤਰ ਪ੍ਰਦੇਸ਼ ਦੇ ਮੁਨੀ (31) ਵਜੋਂ ਹੋਈ ਹੈ।

The post ਨੇਪਾਲ: ਰਾਪਤੀ ਨਦੀ ’ਚ ਬੱਸ ਡਿੱਗਣ ਕਾਰਨ 2 ਭਾਰਤੀਆਂ ਸਣੇ 12 ਮਰੇ, 22 ਜ਼ਖ਼ਮੀ appeared first on punjabitribuneonline.com.


Source link

Check Also

ਚੰਡੀਗੜ੍ਹ: ਭਾਜਪਾ ਨੂੰ ਝਟਕਾ : ਵਾਰਡ ਨੰਬਰ 30 ਤੋਂ ਸਮੁੱਚੀ ਟੀਮ ਅਕਾਲੀ ਦਲ ਵਿੱਚ ਸ਼ਾਮਲ

ਕੁਲਦੀਪ ਸਿੰਘ ਚੰਡੀਗੜ੍ਹ, 30 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਸ਼ਹਿਰ ਵਿੱਚ ਭਾਰਤੀ ਜਨਤਾ …