Home / Punjabi News / ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਜਲ੍ਹਿਆਂਵਾਲਾ ਬਾਗ ਘਟਨਾ ਨੂੰ ਸ਼ਰਮਨਾਕ ਅਤੇ ਦੁਖਦਾਈ ਦੱਸਿਆ

ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਜਲ੍ਹਿਆਂਵਾਲਾ ਬਾਗ ਘਟਨਾ ਨੂੰ ਸ਼ਰਮਨਾਕ ਅਤੇ ਦੁਖਦਾਈ ਦੱਸਿਆ

ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਜਲ੍ਹਿਆਂਵਾਲਾ ਬਾਗ ਘਟਨਾ ਨੂੰ ਸ਼ਰਮਨਾਕ ਅਤੇ ਦੁਖਦਾਈ ਦੱਸਿਆ

ਚੰਡੀਗੜ/ਅੰਮ੍ਰਿਤਸਰ– ਜਲ੍ਹਿਆਂਵਾਲਾ ਬਾਗ ਵਿਖੇ ਵਾਪਰੀ ਗੋਲੀਕਾਂਡ ਨੂੰ ਅੱਜ 100 ਸਾਲ ਹੋ ਗਏ ਹਨ। 13 ਅਪ੍ਰੈਲ 1919 ਨੂੰ ਵਾਪਰੀ ਇਸ ਘਟਨਾ ਵਿਚ ਸੈਂਕੜੇ ਭਾਰਤੀ ਸ਼ਹੀਦ ਹੋਏ ਸਨ। ਅੱਜ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਬ੍ਰਿਟਿਸ਼ ਹਾਈ ਕਮਿਸ਼ਨਰ ਡਾਮਿਨਕ ਐਸਕਿਊਥ ਨੇ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਦੌਰਾਨ ਉਹਨਾਂ ਨੇ ਵਿਜ਼ੀਟਰ ਬੁੱਕ ਵਿਚ ਲਿਖਿਆ ਕਿ 100 ਸਾਲ ਪਹਿਲਾਂ ਜਲ੍ਹਿਆਂਵਾਲਾ ਬਾਗ ਵਿਚ ਗੋਲੀਕਾਂਡ ਬ੍ਰਿਟਿਸ਼-ਭਾਰਤੀ ਇਤਿਹਾਸ ਵਿਚ ਇਕ ਸ਼ਰਮਨਾਕ ਕਾਰੇ ਨੂੰ ਦਿਖਾਉਂਦਾ ਹੈ। ਉਹਨਾਂ ਕਿਹਾ ਕਿ ਜੋ ਕੁਝ ਵੀ ਹੋਇਆ ਉਸ ਉਤੇ ਸਾਨੂੰ ਦੁੱਖ ਹੈ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਅੱਜ 21ਵਾਂ ਸਦੀ ਵਿਚ ਬ੍ਰਿਟੇਨ ਅਤੇ ਭਾਰਤ ਇਕੱਠੇ ਮਿਲ ਕੇ ਵਿਕਾਸ ਲਈ ਵਚਨਬੱਧ ਵੀ ਹਨ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …