Home / Punjabi News / ਹਰਿਆਣਾ ਨੂੰ ਮਿਲੀਆਂ ਕੇਂਦਰੀ ਹਥਿਆਰਬੰਦ ਪੁਲਸ ਬਲ ਦੀਆਂ 65 ਕੰਪਨੀਆਂ

ਹਰਿਆਣਾ ਨੂੰ ਮਿਲੀਆਂ ਕੇਂਦਰੀ ਹਥਿਆਰਬੰਦ ਪੁਲਸ ਬਲ ਦੀਆਂ 65 ਕੰਪਨੀਆਂ

ਹਰਿਆਣਾ ਨੂੰ ਮਿਲੀਆਂ ਕੇਂਦਰੀ ਹਥਿਆਰਬੰਦ ਪੁਲਸ ਬਲ ਦੀਆਂ 65 ਕੰਪਨੀਆਂ

ਨਵੀਂ ਦਿੱਲੀ- ਹਰਿਆਣਾ ‘ਚ ਲੋਕ ਸਭਾ ਚੋਣਾਂ 2019 ਦੌਰਾਨ ਸੁਤੰਤਰ, ਨਿਰਪੱਖ ਅਤੇ ਸਾਂਤੀਪੂਰਨ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਸੂਬਾ ਪੁਲਸ ਬਲ ਸਮੇਤ ਕੇਂਦਰੀ ਹਥਿਆਰਬੰਦ ਪੁਲਸ ਬਲ ਦੀਆਂ 65 ਕੰਪਨੀਆ ਨੂੰ ਤਾਇਨਾਤ ਕੀਤਾ ਜਾਵੇਗਾ। ਹਰਿਆਣਾ ਦੇ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਮਨੋਜ ਯਾਦਵ ਨੇ ਦੱਸਿਆ ਹੈ ਕਿ ਕੇਂਦਰ ਨੇ ਹਰਿਆਣਾ ਨੂੰ 65 ਕੰਪਨੀਆਂ ਦੇਣ ਲਈ ਮਨਜ਼ੂਰੀ ਦਿੱਤੀ ਹੈ। ਸੂਬੇ ‘ਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ‘ਚ ਮਦਦ ਕਰਨ ਲਈ ਸਰਹੱਦੀ ਸੁਰੱਖਿਆ ਬਲ (ਬੀ. ਐੱਸ. ਐੱਫ) ਦੀਆਂ 3 ਕੰਪਨੀਆਂ ਪਹਿਲਾਂ ਹੀ ਹਰਿਆਣਾ ‘ਚ ਪਹੁੰਚ ਚੁੱਕੀਆਂ ਹਨ ਅਤੇ 2 ਹੋਰ ਕੰਪਨੀਆਂ ਜਲਦੀ ਹੀ ਆ ਜਾਣਗੀਆਂ।
ਕੇਦਰੀ ਹਥਿਆਰਬੰਦ ਪੁਲਸ ਬਲ ਦੀਆਂ ਬਾਕੀ ਕੰਪਨੀਆਂ ਪੰਜਵੇਂ ਪੜਾਅ ਦੀਆਂ ਚੋਣਾਂ ਤੋਂ ਬਾਅਦ ਹਰਿਆਣਾ ‘ਚ ਚੋਣਾਂ ਦੀ ਕਮਾਨ ਸੰਭਾਲਣਗੀਆਂ। ਇਸ ਤੋਂ ਇਲਾਵਾ ਹੋਮਗਾਰਡ ਅਤੇ ਵਿਸ਼ੇਸ਼ ਪੁਲਸ ਅਧਿਕਾਰੀਆਂ ਸਮੇਤ ਸੂਬਾ ਪੁਲਸ ਬਲ ਦੇ 50,000 ਤੋਂ ਜ਼ਿਆਦਾ ਜਵਾਨ ਚੋਣ ਪ੍ਰਕਿਰਿਆ ਦੌਰਾਨ ਬਿਹਤਰ ਕਾਨੂੰਨ ਵਿਵਸਥਾ ਯਕੀਨਨ ਬਣਾਉਣ ਲਈ ਚੋਣ ਡਿਊਟੀ ‘ਚ ਤਾਇਨਾਤ ਰਹਿਣਗੇ।
ਯਾਦਵ ਨੇ ਕਿਹਾ ਹੈ ਕਿ ਸੂਬੇ ‘ਚ ਨਿਰਪੱਖ ਅਤੇ ਘਟਨਾਮੁਕਤ ਲੋਕ ਸਭਾ ਚੋਣਾਂ ਮੁਕੰਮਲ ਕਰਵਾਉਣ ਲਈ ਹਰ ਪੱਧਰ ‘ਤੇ ਤਿਆਰੀ ਚੱਲ ਰਹੀ ਹੈ। ਜ਼ਿਲਾ ਪੁਲਸ ਮੁਖੀਆਂ ਨੂੰ ਆਪਣੇ ਖੇਤਰਾਂ ‘ਚ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ਦੀ ਪਹਿਚਾਣ ਕਰਨ ਲਈ ਕਿਹਾ ਗਿਆ ਹੈ। ਇਹ ਪ੍ਰਕਿਰਿਆ ਆਉਣ ਵਾਲੇ ਕੁਝ ਹੀ ਦਿਨਾਂ ‘ਚ ਪੂਰੀ ਕਰ ਲਈ ਜਾਵੇਗੀ।
ਹੁਣ ਤੱਕ ਕਿਸੇ ਵੀ ਖੇਤਰ ਦੀ ਸੰਵੇਦਨਸ਼ੀਲ ਸਥਾਨਿਕ ਕਾਨੂੰਨੀ ਵਿਵਸਥਾ ਦੀ ਸਥਿਤੀ, ਗੁੱਟਬੰਦੀ ਅਤੇ ਖੇਤਰ ‘ਚ ਹੋਣ ਵਾਲੀ ਅਪਰਾਧਿਕ ਗਤੀਵਿਧੀਆਂ ਦੇ ਆਧਾਰ ‘ਤੇ ਬਦਲਦੀ ਰਹਿੰਦੀ ਹੈ। ਸਾਡੀਆਂ ਟੀਮਾਂ ਲਗਾਤਾਰ ਹਰ ਚੀਜ਼ ‘ਤੇ ਧਿਆਨ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਸਾਰੇ ਜ਼ਿਲਿਆਂ ‘ਚ ਪੁਲਸ ਅਤੇ ਬੀ. ਐੱਸ. ਐੱਫ. ਦੀਆਂ ਕੰਪਨੀਆਂ ਦੁਆਰਾ ਵੋਟਰਾਂ ‘ਚ ਵਿਸ਼ਵਾਸ਼ ਅਤੇ ਸੁਰੱਖਿਆ ਦੀ ਭਾਵਨਾ ਨੂੰ ਬਣਾਈ ਰੱਖਣ ਲਈ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਡੀ. ਜੀ. ਪੀ ਨੇ ਕਿਹਾ ਹੈ ਕਿ ਹਰਿਆਣਾ ਪੁਲਸ ਗੁਆਂਢੀ ਸੂਬਿਆਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ ਤਾਂ ਕਿ ਅਪਰਾਧਿਕ ਅਤੇ ਹੋਰ ਹਾਦਸਿਆਂ ਨੂੰ ਰੋਕਿਆ ਜਾ ਸਕੇ।

Check Also

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਫ਼ਤਹਿਗੜ੍ਹ ਸਾਹਿਬ ਅਤੇ ਚੰਡੀਗੜ੍ਹ ਤੋਂ ਉਮੀਦਵਾਰਾਂ ਦਾ ਐਲਾਨ

ਗੁਰਦੀਪ ਸਿੰਘ ਲਾਲੀ ਸੰਗਰੂਰ, 19 ਅਪਰੈਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ …