Home / Community-Events / ਨਾਟਕ ‘ਲਾਫਟਰ ਮੇਲ ਇੰਨ ਟਾਊਨ” ਦਾ ਐਡਮਿੰਟਨ ਵਿਚ ਸਫਲ ਮੰਚਨ

ਨਾਟਕ ‘ਲਾਫਟਰ ਮੇਲ ਇੰਨ ਟਾਊਨ” ਦਾ ਐਡਮਿੰਟਨ ਵਿਚ ਸਫਲ ਮੰਚਨ

ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਐਤਵਾਰ ਨੂੰ ਦਾ ਰੌਇਲ ਪੈਲੇਸ ਦੇ ਰਾਜਾ ਨਾਗਪਾਲ ਅਤੇ ਲਾਇਲ ਕਸਟਮ ਹੋਮ ਦੇ ਹਰਦੀਪ ਸਿੰਘ ਲਾਇਲ ਦੇ ਸਾਂਝੇ ਊਪਰਾਲੇ ਨਾਲ ਐਡਮਿੰਟਨ ਸਹਿਰ ਵਿਚ ਇਕ ਨਾਟਕ “ਲਾਫਟਰ ਮੇਲ ਇਨ ਟਾਊਨ”ਦਾ ਮੰਚਨ ਦਾ ਰੌਇਲ ਪੈਲੇਸ ਜੋ ਕਿ 4960-93 ਐਵਨਿਊ ਤੇ ਸਥਿਤ ਹੈ ਵਿਚ ਪੂਰਨ ਸਫਲਤਾ ਨਾਲ ਹੋਇਆ।ਇਸ ਨਾਟਕ ਵਿਚ ਤੋ ਆਏ ਹੋਏ ਸਾਰੇ ਹੀ ਕਲਾਕਾਰਾਂ ਨੇ ਆਪਣੀ ਕਲਾ ਦੇਨਜੌਹਰ ਦਿਖਾਏ ਸਨ।ਇਸ 2-ਢਾਈ ਘੰਟੇ ਤੱਕ ਚੱਲੇ ਨਾਟਕ ਵਿਚ ਸਾਰੇ ਹੀ ਕਲਾਕਾਰਾ ਨੇ ਆਪਣੀ ਆਪਣੀ ਭੂਮਿਕਾ ਨੂੰ ਬਹੁਤ ਹੀ ਵਧੀਆਂ ਤਰੀਕੇ ਨਾਲ ਇਕ ਦੂਜੇ ਨਾਲ ਵਾਰਤਾਲਾਪ ਕਰਕੇ ਨਿਭਾਇਆ।ਛੋਟੇ ਬੱਚੇ ਨੇ ਆਪਣੇ ਰੋਲ ਵਿਚ ਵੀ ਜਾਨ ਪਾ ਦਿੱਤੀ ਸੀ।ਨਾਟਕ ਲਾਫਟਰ ਮੇਲ ਇਨ ਟਾਊਨ ਵਿਚ ਸਾਡੇ ਸਮਾਜਿਕ,ਸਭਿਆਚਾਰਕ ਧਾਰਮਿਕ ਸਾਰੇ ਹੀ ਪਹਿਲੂਆਂ ਨੂੰ ਛੋਹ ਗਿਆ। ਇਸ ਨਾਟਕ ਵਿਚ ਫੇਸਬੁੱਕ ਤੇ ਮੁੰਡਿਆਂ ਵੱਲੋ ਕੁੜੀਆਂ ਦੇ ਨਾਵਾਂ ਦੀਆਂ ਆਈ.ਡੀ. ਬਣਾਉਣ,ਨਸਿਆ,ਪੰਜਾਬ ਸਰਕਾਰ ਦੀਆਂ ਘਟੀਆਂ ਨੀਤੀਆ ਆਦਿ ਤੇ ਟਕੋਰਾਂ ਮਾਰਕੇ ਕਸਾ ਹਸਾ ਕੇ ਢਿੱਡੀ ਪੀੜਾ ਪਵਾਗਿਆ ਸੀ ਇਹ ਨਾਟਕ। ਨਾਟਕ ਵਿਚ ਹਰਪ੍ਰੀਤ ਹੈਪੀ ਜੀਤ ਪੈਚਰਾ ਵਾਲਾ,ਦਲਾਵੀਰ ਸੰਧੂ ਕੈਲਾ ਬੁੜਾ,ਸਿਮਰਨ ਤੇ ਹਰਬੀ ਸੰਘਾ,ਗੁਰਦੇਵ ਢਿੱਲੋ ਭਜਨਾ ਅਮਲੀ,ਰਾਜੂ ਵਰਮਾ,ਸਿੰਦਰ ਕੌਰ,ਮਾਮਾ ਬੱਦੋਵਾਲੀਆ,ਅਨਮੋਲ ਵਰਮਾ ਆਪਣੀ ਕਲਾਕਾਰੀ ਦਿਖਾ ਰਹੇ ਸਨ।ਨਾਟਕ ਵਿਚ ਲੇਖਣੀ,ਕਲਾ,ਪੇਸਕਾਰੀ ਸਟੇਜ ਸੈਟ ਵਿਚ ਕੋਈ ਵੀ ਘਾਟਨਹੀ ਸੀ।ਪਰ ਕਲਾਕਾਰਾਂ ਨੂੰ ਦਾਦ ਦੇਣ ਦੇ ਲਈ ਦਰਸਕਾਂ ਦੀ ਘਾਟਬਜਰੂਰ ਰੜਕਦੀ ਰਹੀ।ਨਾਟਕ ਪੂਰਾ ਹੀ ਸਫਲ ਸੀ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …