Home / Punjabi News / ਬੀ.ਆਰ.ਡੀ ਮੈਡੀਕਲ ਕਾਲਜ ‘ਚ ਬੱਚਿਆਂ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਡਾ.ਕਫੀਲ ਖਾਨ ਨੂੰ ਮਿਲੀ ਜ਼ਮਾਨਤ

ਬੀ.ਆਰ.ਡੀ ਮੈਡੀਕਲ ਕਾਲਜ ‘ਚ ਬੱਚਿਆਂ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਡਾ.ਕਫੀਲ ਖਾਨ ਨੂੰ ਮਿਲੀ ਜ਼ਮਾਨਤ

ਬੀ.ਆਰ.ਡੀ ਮੈਡੀਕਲ ਕਾਲਜ ‘ਚ ਬੱਚਿਆਂ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਡਾ.ਕਫੀਲ ਖਾਨ ਨੂੰ ਮਿਲੀ ਜ਼ਮਾਨਤ

ਉਤਰ ਪ੍ਰਦੇਸ਼— ਪਿਛਲੇ ਸਾਲ ਅਗਸਤ ‘ਚ ਗੋਰਖਪੁਰ ਦੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ ‘ਚ ਕਥਿਤ ਤੌਰ ‘ਤੇ ਆਕਸੀਜਨ ਦੀ ਕਮੀ ਨਾਲ ਹੋਈ ਬੱਚਿਆਂ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਡਾਕਟਰ ਕਫੀਲ ਖਾਨ ਨੂੰ ਇਲਾਹਾਬਾਦ ਹਾਈਕੋਰਟ ਨੇ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਪਿਛਲੇ ਕਰੀਬ 8 ਮਹੀਨੇ ਤੋਂ ਕਫੀਲ ਖਾਨ ਗੋਰਖਪੁਰ ਜੇਲ ‘ਚ ਬੰਦ ਹਨ। ਇਲਾਹਾਬਾਦ ਹਾਈਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਦੀ ਬੈਂਚ ਨੇ ਡਾ.ਕਫੀਲ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ।
ਜ਼ਮਾਨਤ ਮਿਲਣ ਦੇ ਬਾਅਦ ਡਾ.ਕਫੀਲ ਦੇ ਭਰਾ ਅਦਿਲ ਅਹਿਮਦ ਖਾਨ ਨੇ ਕਿਹਾ ਕਿ ਨਿਆਂ ਮਿਲਿਆ ਪਰ ਬਹੁਤ ਦੇਰ ਬਾਅਦ। ਉਨ੍ਹਾਂ ਨੇ ਕਿਹਾ ਕਿ ਹੁਣ ਡਾ.ਕਫੀਲ ਨੂੰ ਜੇਲ ਤੋਂ ਬਾਹਰ ਕੱਢਣ ‘ਚ ਤਿੰਨ ਤੋਂ ਚਾਰ ਦਿਨ ਲੱਗਣਗੇ। ਇਸ ਤੋਂ ਪਹਿਲੇ 19 ਅਪ੍ਰੈਲ ਨੂੰ ਡਾਕਟਰ ਕਫੀਲ ਖਾਨ ਦੀ ਸਿਹਤ ਵਿਗੜਨ ਦੇ ਬਾਅਦ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜ਼ਿਲਾ ਹਸਪਤਾਲ ‘ਚ ਚੈਕਅੱਪ ਲਈ ਲੈ ਗਈ ਸੀ। ਕਫੀਲ ਖਾਨ ਨੇ ਸੀਨੇ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ। ਕੁਝ ਦਿਨ ਪਹਿਲੇ ਹੀ ਡਾ.ਕਫੀਲ ਦੀ ਪਤਨੀ ਡਾ.ਸ਼ਾਬਿਸਤਾ ਖਾਨ ਨੇ ਜੇਲ ਪ੍ਰਸ਼ਾਸਨ ‘ਤੇ ਉਨ੍ਹਾਂ ਦੀ ਸਿਹਤ ਖਰਾਬ ‘ਤੇ ਧਿਆਨ ਨਾ ਦੇਣ ਅਤੇ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ ਸੀ।
ਡਾ.ਕਫੀਲ ਨੂੰ ਜ਼ਿਲਾ ਹਸਪਤਾਲ ਦੇ ਦਿਲ ਰੋਗ ਵਿਭਾਗ ‘ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਈ.ਸੀ.ਜੀ ਹੋਈ ਅਤੇ ਜ਼ਰੂਰੀ ਜਾਂਚ ਦੇ ਬਾਅਦ ਵਾਪਸ ਜੇਲ ਭੇਜ ਦਿੱਤਾ ਗਿਆ ਸੀ। ਇਸ ਦੌਰਾਨ ਗੱਲਬਾਤ ਕਰਦੇ ਹੋਏ ਡਾ.ਕਫੀਲ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਫਸਾਇਆ ਜਾ ਰਿਹਾ ਹੈ। ਇਕ ਡਾਕਟਰ ਨੂੰ ਝੂਠੇ ਤਰੀਕੇ ਨਾਲ ਦੋਸ਼ੀ ਬਣਾਇਆ ਗਿਆ ਹੈ।
ਜ਼ਿਲਾ ਜੇਲ ‘ਚ ਸਿਤੰਬਰ ਮਹੀਨੇ ਤੋਂ ਬੰਦ ਹਨ ਡਾ.ਕਫੀਲ। ਗੁਲਰੀਹਾ ਥਾਣੇ ‘ਚ ਡਾ. ਕਫੀਲ ਸਮੇਤ 9 ਲੋਕਾਂ ਖਿਲਾਫ ਮਾਮਲਾ ਦਰਜ ਹੈ। ਦੋ ਦਿਨ ਪਹਿਲੇ ਡਾ.ਕਫੀਲ ਦੀ ਪਤਨੀ ਨੇ ਜੇਲ ਪ੍ਰਸ਼ਾਸਨ ‘ਤੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ ਸੀ। ਪਤਨੀ ਮੁਤਾਬਕ ਉਨ੍ਹਾਂ ਦੇ ਪਤੀ ਦੀ ਸਿਹਤ ਵਿਗੜ ਰਹੀ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਲਖਨਊ ਭੇਜਣ ਦੀ ਸਲਾਹ ਦਿੱਤੀ ਪਰ ਪ੍ਰਸ਼ਾਸਨ ਨਿਰਦੇਸ਼ਾਂ ਦੀ ਅਣਦੇਖੀ ਕਰ ਰਿਹਾ ਹੈ।

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …