ਆਦਿਤੀ ਟੰਡਨ
ਨਵੀਂ ਦਿੱਲੀ, 28 ਜਨਵਰੀ
ਭਾਰਤ ਨੇ ਭਾਰਤ ਬਾਇਓਟੈਕ ਦੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ ਨੂੰ ਕੋਵਿਡ ਬੂਸਟਰ ਡੋਜ਼ ਵਜੋਂ ਕਲੀਨੀਕਲ ਟਰਾਇਲ ਲਈ ਪ੍ਰਵਾਨਗੀ ਦੇ ਦਿੱਤੀ ਹੈ। ਦੁਨੀਆ ਦੀ ਪਹਿਲੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ ਨੂੰ ਬੂਸਟਰ ਡੋਜ਼ ਵਜੋਂ ਕਲੀਨੀਕਲ ਟਰਾਇਲ ਦੀ ਮਨਜ਼ੂਰੀ ਅੱਜ ਕੇਂਦਰੀ ਲਾਇਸੈਂਸ ਅਥਾਰਟੀ (ਡਰੱਗ ਕੰਟਰੋਲਰ ਜਨਰਲ ਆਫ ਇੰਡੀਆ) ਵੱਲੋਂ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇੱਕ ਵਾਰ ਪ੍ਰਵਾਨ ਹੋਣ ਮਗਰੋਂ ਆਸਾਨੀ ਨਾਲ ਵੈਕਸੀਨ ਦੇਣ ਦੇ ਮੱਦੇਨਜ਼ਰ ਇਹ ਤਰੀਕਾ ਸਥਿਤੀ ਬਦਲਣ ਵਾਲਾ ਸਾਬਤ ਹੋਵੇਗਾ। ਦੇਸ਼ ਭਰ ਵਿੱਚ 9 ਥਾਵਾਂ ‘ਤੇ ਇਸ ਦੇ ਕਲੀਨੀਕਲ ਟਰਾਇਲ ਕਰਨ ਦੀ ਆਗਿਆ ਦਿੱਤੀ ਗਈ ਹੈ, ਜਿਸ ਵਿੱਚ ਪੰਡਿਤ ਬੀਡੀ ਸ਼ਰਮਾ ਪੋਸਟਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀਜੀਆਈਐੱਮ), ਯੂੁਐੱਸਐੱਸ ਰੋਹਤਕ, ਹਰਿਆਣਾ, ਏਮਸ ਨਵੀਂ ਦਿੱਲੀ ਅਤੇ ਏਮਸ ਪਟਨਾ ਸ਼ਾਮਲ ਹਨ। ਟਰਾਇਲ ਲਈ ਮਨਜ਼ੂਰ ਕੈਂਡੀਡੇਟ ਚਿਪੈਂਜੀ ਐਡਨੋਵਾਇਰਸ ਵੈਕਟਰਡ ਕੋਵਿਡ ਵੈਕਸੀਨ (ਬੀਬੀਵੀ154) ਹੈ।
Source link
Asian Tribune Your Multilingual Newspaper covering World and local news News