Home / Punjabi News / ਫ਼ੌਜ ਲਈ ਜਹਾਜ਼ ਖ਼ਰੀਦਣ ਲਈ ਸਪੇਨੀ ਕੰਪਨੀ ਨਾਲ ਸਮਝੌਤਾ

ਫ਼ੌਜ ਲਈ ਜਹਾਜ਼ ਖ਼ਰੀਦਣ ਲਈ ਸਪੇਨੀ ਕੰਪਨੀ ਨਾਲ ਸਮਝੌਤਾ

ਫ਼ੌਜ ਲਈ ਜਹਾਜ਼ ਖ਼ਰੀਦਣ ਲਈ ਸਪੇਨੀ ਕੰਪਨੀ ਨਾਲ ਸਮਝੌਤਾ

ਨਵੀਂ ਦਿੱਲੀ, 24 ਸਤੰਬਰ

ਭਾਰਤ ਨੇ ਅੱਜ ਫ਼ੌਜ ਲਈ ਢੋਆ ਢੁਆਈ ਵਾਸਤੇ 56 ਸੀ-295 ਜਹਾਜ਼ ਖ਼ਰੀਦਣ ਲਈ ਸਪੇਨ ਦੀ ਕੰਪਨੀ ਏਅਰਬਸ ਡਿਫ਼ੈਂਸ ਐਂਡ ਸਪੇਸ ਨਾਲ ਲਗਪਗ 20 ਹਜ਼ਾਰ ਕਰੋੜ ਦਾ ਸੌਦਾ ਕੀਤਾ ਹੈ। ਇਹ ਜਹਾਜ਼ ਹਵਾਈ ਸੈਨਾ ਦੇ ਐਵਰੋ-748 ਜਹਾਜ਼ਾਂ ਦੀ ਜਗ੍ਹਾ ਲੈਣਗੇ। ਇਹ ਪਹਿਲਾ ਪ੍ਰਾਜੈਕਟ ਹੈ ਜਿਸ ਵਿੱਚ ਇੱਕ ਨਿੱਜੀ ਕੰਪਨੀ ਭਾਰਤ ਵਿੱਚ ਫ਼ੌਜੀ ਜਹਾਜ਼ਾਂ ਦਾ ਨਿਰਮਾਣ ਕਰੇਗੀ। ਕਰਾਰ ਤਹਿਤ ਪਹਿਲੇ 16 ਜਹਾਜ਼ ਸਪੇਨ ਦੀ ਏਅਰਬਸ ਡਿਫੈਂਸ ਐਂਡ ਸਪੇਸ ਤਿਆਰ ਕਰਕੇ ਭਾਰਤ ਨੂੰ ਸੌਂਪੇਗੀ। ਜਦਕਿ ਏਅਰਬਸ ਡਿਫੈਂਸ ਐਂਡ ਸਪੇਸ ਅਤੇ ਟਾਟਾ ਐਡਵਾਂਸਡ ਸਿਸਟਮਜ਼ ਲਿਮੀਟਿਡ (ਟੀਏਏਐੱਸਐੱਲ) ਵਿਚਾਲੇ ਉਦਯੋਗਿਕ ਭਾਈਵਾਲੀ ਦੇ ਹਿੱਸੇ ਵਜੋਂ ਬਾਕੀ 40 ਜਹਾਜ਼ਾਂ ਦਾ ਨਿਰਮਾਣ ਭਾਰਤ ਵਿੱਚ ਕੀਤਾ ਜਾਵੇਗਾ।


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …