Home / Punjabi News / ਬਰਤਾਨੀਆ ਦੀ ਸੰਸਦ ’ਚ ਕਸ਼ਮੀਰ ਮਤੇ ਤੋਂ ਭਾਰਤ ਨਾਰਾਜ਼

ਬਰਤਾਨੀਆ ਦੀ ਸੰਸਦ ’ਚ ਕਸ਼ਮੀਰ ਮਤੇ ਤੋਂ ਭਾਰਤ ਨਾਰਾਜ਼

ਬਰਤਾਨੀਆ ਦੀ ਸੰਸਦ ’ਚ ਕਸ਼ਮੀਰ ਮਤੇ ਤੋਂ ਭਾਰਤ ਨਾਰਾਜ਼

ਲੰਡਨ, 24 ਸਤੰਬਰ

ਬਰਤਾਨਵੀ ਸੰਸਦ ਵਿੱਚ ਅੱਜ ਕਸ਼ਮੀਰ ਮਤੇ ‘ਤੇ ਚਰਚਾ ਕਾਰਨ ਭਾਰਤ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਆਲ ਪਾਰਟੀ ਪਾਰਲੀਮਾਨੀ ਗਰੁੱਪ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਹੇਠਲੇ ਸਦਨ ਵਿੱਚ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਮਤਾ ਰੱਖਿਆ ਜਿਸ ਦਾ ਭਾਰਤ ਨੇ ਵਿਰੋਧ ਕੀਤਾ। ਭਾਰਤ ਨੇ ਕਿਹਾ ਕਿ ਇਹ ਮਾਮਲਾ ਤਸਦੀਕ ਕੀਤੇ ਬਿਨਾਂ ਲਿਆਂਦਾ ਗਿਆ ਹੈ। ਦੂਜੇ ਪਾਸੇੇ ਮੰਤਰੀ ਆਮੰਡਾ ਮਿਲਿੰਗ ਨੇ ਹਾਊਸ ਆਫ਼ ਕਾਮਨਜ਼ ਵਿੱਚ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਯੂਕੇ ਸਰਕਾਰ ਲਈ ਕਸ਼ਮੀਰ ਦੁਵੱਲਾ ਮਸਲਾ ਹੈ ਤੇ ਉਹ ਆਪਣੇ ਸਟੈਂਡ ‘ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ ‘ਚ ਰੱਖਦਿਆਂ ਸਥਾਈ ਸਿਆਸੀ ਹੱਲ ਕੱੱਢਣਾ ਭਾਰਤ ਤੇ ਪਾਕਿਸਤਾਨ ਦੇ ਹੱਥ ਵਿੱਚ ਹੈ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …