Home / Punjabi News / ਪੱਟੀ: ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ’ਚ ਪਾਣੀ ਦਾ ਪੱਧਰ ਵਧਿਆ, ਲੋਕਾਂ ਨੂੰ ਪਿੰਡ ਛੱਡਣ ਲਈ ਕਿਹਾ

ਪੱਟੀ: ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ’ਚ ਪਾਣੀ ਦਾ ਪੱਧਰ ਵਧਿਆ, ਲੋਕਾਂ ਨੂੰ ਪਿੰਡ ਛੱਡਣ ਲਈ ਕਿਹਾ

ਬੇਅੰਤ ਸਿੰਘ ਸੰਧੂ
ਪੱਟੀ, 17 ਅਗਸਤ
ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਲਈ 2 ਲੱਖ 20 ਹਜ਼ਾਰ ਕਿਊਕਸ ਪਾਣੀ ਛੱਡਣ ਨਾਲ ਹਰੀਕੇ ਪੱਤਣ ਦੇ ਨਜ਼ਦੀਕ ਪਿੰਡ ਵਸਤੀ ਲਾਲ ਸਿੰਘ ਤੇ ਘੜੁੰਮ ਨਾਲ ਲੱਗਦੇ ਧੁੱਸੀ ਬੰਨ੍ਹ ਲਈ ਖਤਰਾ ਪੈਦਾ ਹੋ ਗਿਆ ਹੈ। ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਕੋਸ਼ਿਸਾਂ ਜਾਰੀ ਹਨ। ਹਰੀਕੇ ਹੈੱਡ ਵਰਕਸ ’ਤੇ ਸ਼ਾਮ ਤੱਕ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ। ਐੱਸਡੀਐੱਮ ਪੱਟੀ ਵਿਪਨ ਭੰਡਾਰੀ ਨੇ ਪਾਣੀ ਦਾ ਪੱਧਰ ਲਗਾਤਾਰ ਵੱਧਣ ਕਰਕੇ ਧੁੱਸੀ ਬੰਨ੍ਹ ਦੇ ਨਜ਼ਦੀਕ ਵਸਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਆਖਿਆ ਹੈ ਅਤੇ ਇਲਾਕੇ ਦੇ ਲੋਕਾਂ ਨੂੰ 24 ਘੰਟੇ ਪ੍ਰਸ਼ਾਸਨਕ ਸੰਪਰਕ ਉਪਲਬੱਧ ਕਰਵਾਉਣ ਲਈ ਦਰਜਨ ਦੇ ਕਰੀਬ ਅਧਿਕਾਰੀਆਂ ਤੇ ਕਰਮਚਾਰੀਆ ਦੇ ਮੋਬਾਈਲ ਨੰਬਰ ਜਾਰੀ ਕੀਤੇ ਹਨ।

ਅੱਜ ਤੜਕਸਾਰ ਤੋਂ ਪੱਟੀ ਤੋਂ ਕੋਟਬੁੱਢਾ ਫਿਰੋਜ਼ਪੁਰ ਰੋਡ ਪਾਣੀ ਦੇ ਤੇਜ਼ ਵਹਾਅ ਕਰਕੇ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹ ਸੀਜ਼ਨ ਤੋਂ ਪਹਿਲਾਂ ਸੰਭਾਵੀ ਖਤਰੇ ਵਾਲੀਆਂ ਥਾਵਾਂ ’ਤੇ ਬਚਾਅ ਕਦਮ ਨਹੀਂ ਚੁੱਕੇ। ਪਿੰਡ ਘੜੁੰਮ ਤੇ ਸਭਰਾ ਦੇ ਘੁਲੇਵਾਲਾ ਨਜ਼ਦੀਕ ਬਣੇ ਧੁੱਸੀ ਬੰਨ੍ਹ ਦੇ ਨਾਲ ਲੱਗਦੀ ਜ਼ਮੀਨ ਨੂੰ ਪਿਛਲੇ ਕਈ ਦਿਨਾਂ ਤੋਂ ਖੋਰਾ ਲੱਗ ਰਿਹਾ ਸੀ, ਜਿਸ ਨੂੰ ਰੋਕਣ ਲਈ ਸਥਾਨਕ ਲੋਕਾਂ ਤੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਵੱਡੀ ਪੱਧਰ ਤੇ ਕੋਸ਼ਿਸਾਂ ਕੀਤੀਆਂ ਗਈਆਂਨ ਪਰ ਕੱਲ੍ਹ ਤੋਂ ਪਾਣੀ ਵਧਣ ਨਾਲ ਧੁੱਸੀ ਬੰਨ੍ਹ ਨੂੰ ਮੁੜ ਖਤਰਾ ਪੈਦਾ ਹੋ ਗਿਆ।

The post ਪੱਟੀ: ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ’ਚ ਪਾਣੀ ਦਾ ਪੱਧਰ ਵਧਿਆ, ਲੋਕਾਂ ਨੂੰ ਪਿੰਡ ਛੱਡਣ ਲਈ ਕਿਹਾ appeared first on punjabitribuneonline.com.


Source link

Check Also

ਗਾਂਡੇਯ ਵਿਧਾਨ ਸਭਾ ਸੀਟ ਤੋਂ ਕਲਪਨਾ ਸੋਰੇਨ ਨੇ ਭਰੀ ਨਾਮਜ਼ਦਗੀ

ਰਾਂਚੀ, 29 ਅਪਰੈਲ ਜੇਲ੍ਹ ਵਿੱਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ …