Home / World / ਪੰਜਾਬ ‘ਚ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਠੰਡ ਪਰਤੀ, ਕਣਕ ਦੀ ਫਸਲ ਖਰਾਬ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ

ਪੰਜਾਬ ‘ਚ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਠੰਡ ਪਰਤੀ, ਕਣਕ ਦੀ ਫਸਲ ਖਰਾਬ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ

ਪੰਜਾਬ ‘ਚ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਠੰਡ ਪਰਤੀ, ਕਣਕ ਦੀ ਫਸਲ ਖਰਾਬ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ

3ਚੰਡੀਗੜ੍ਹ : ਪੰਜਾਬ ਵਿਚ ਮੌਸਮ ਦਾ ਮਿਜਾਜ਼ ਅਚਾਨਕ ਬਦਲ ਗਿਆ ਹੈ| ਸੂਬੇ ਵਿਚ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ| ਇਸ ਤੋਂ ਇਲਾਵਾ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ ਵਿਚ ਨਾ ਕੇਵਲ ਭਾਰੀ ਬਾਰਿਸ਼ ਹੋਈ, ਬਲਕਿ ਪਟਿਆਲਾ ਸਮੇਤ ਕਈ ਥਾਈਂ ਗੜ੍ਹੇ ਵੀ ਪਏ|
ਇਸ ਬਾਰਿਸ਼ ਨਾਲ ਪੰਜਾਬ ਵਿਚ ਜਿਥੇ ਠੰਢ ਫਿਰ ਤੋਂ ਪਰਤ ਆਈ ਹੈ, ਪਰ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ| ਤੇਜ਼ ਹਵਾਵਾਂ ਚੱਲਣ ਨਾਲ ਕਈ ਏਕੜ ਫਸਲ ਕਣਕ ਦੀ ਪੱਕ ਰਹੀ ਫਸਲ ਧਰਤੀ ਤੇ ਵਿਛ ਗਈ ਹੈ| ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਾਰਿਸ਼ ਦਾ ਕਣਕ ਦੇ ਦਾਣਿਆਂ ਉਤੇ ਮਾੜਾ ਅਸਰ ਹੋਵੇਗਾ ਅਤੇ ਝਾੜ ਵੀ ਘੱਟ ਨਿਕਲੇਗਾ| ਖੇਤੀ ਮਾਹਿਰਾਂ ਨੇ ਇਸ ਬਾਰਿਸ਼ ਨੂੰ ਕਈ ਹੋਰ ਫਸਲਾਂ ਅਤੇ ਸਬਜ਼ੀਆਂ ਲਈ ਵੀ ਨੁਕਸਾਨਦਾਇਕ ਦੱਸਿਆ ਹੈ|
ਇਸ ਦੌਰਾਨ ਦਿੱਲੀ, ਹਰਿਆਣਾ ਤੇ ਉਤਰ ਪ੍ਰਦੇਸ਼ ਵਿਚ ਵੀ ਭਾਰੀ ਬਾਰਿਸ਼ ਹੋ ਰਹੀ ਹੈ| ਦੂਸਰੇ ਪਾਸੇ ਪਹਾੜੀ ਖੇਤਰਾਂ ਵਿਚ ਵੀ ਭਾਰੀ ਬਰਫਬਾਰੀ ਪੈਣ ਦੇ ਸਮਾਚਾਰ ਹਨ, ਜਿਸ ਕਾਰਨ ਅਗਲੇ ਕੁਝ ਦਿਨਾਂ ਵਿਚ ਠੰਡ ਦੇ ਹੋਰ ਜ਼ੋਰ ਫੜਣ ਦੀ ਸੰਭਾਵਨਾ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …