Home / Punjabi News / ਬੀਕਾਨੇਰ: ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਹੋਇਆ ਕ੍ਰੈਸ਼

ਬੀਕਾਨੇਰ: ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਹੋਇਆ ਕ੍ਰੈਸ਼

ਬੀਕਾਨੇਰ: ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਹੋਇਆ ਕ੍ਰੈਸ਼

ਬੀਕਾਨੇਰ— ਰਾਜਸਥਾਨ ਦੇ ਬੀਕਾਨੇਰ ਜ਼ਿਲੇ ‘ਚ ਸ਼ੁੱਕਰਵਾਰ ਨੂੰ ਹਵਾਈ ਫੌਜ ਦਾ ਇਕ ਲੜਾਕੂ ਜਹਾਜ਼ ਮਿਗ-21 ਕ੍ਰੈਸ਼ ਹੋ ਗਿਆ। ਜਹਾਜ਼ ‘ਚ ਗੜਬੜੀ ਦਾ ਪਤਾ ਲੱਗਦੇ ਹੀ ਪਾਇਲਟ ਨੇ ਪੈਰਾਸ਼ੂਟ ਦੀ ਮਦਦ ਨਾਲ ਛਾਲ ਮਾਰ ਦਿੱਤੀ। ਬੁਲਾਰੇ ਨੇ ਦੱਸਿਆ ਕਿ ਪਾਇਲਟ ਸੁਰਖਿਅਤ ਹੈ। ਹਵਾਈ ਫੌਜ ਅਨੁਸਾਰ ਮਿਗ-21 ਲੜਾਕੂ ਜਹਾਜ਼ ਨੇ ਸ਼ੁੱਕਰਵਾਰ ਦੁਪਹਿਰ ਨੂੰ ਹਵਾਈ ਫੌਜੀ ਅੱਡੇ ਤੋਂ ਨਿਯਮਿਤ ਮਿਸ਼ਨ ‘ਤੇ ਉਡਾਣ ਭਰੀ ਸੀ ਪਰ ਇਹ ਕੁਝ ਦੇਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਵਾਈ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ‘ਚ ਪਤਾ ਲੱਗਾ ਹੈ ਕਿ ਨਾਲ ਨੇੜੇ ਸ਼ੁੱਕਰਵਾਰ ਨੂੰ ਹੋਇਆ ਹਾਦਸਾ ਮਿਗ-21 ਇਕ ਪੰਛੀ ਨਾਲ ਟਕਰਾਉਣ ਕਾਰਨ ਹੋਇਆ ਹੈ। ਕਦੇ ਹਵਾਈ ਫੌਜ ਦੀ ਰੀੜ੍ਹ ਰਹੇ ਮਿਗ-21 ਜਹਾਜ਼ ਹੁਣ ਕਾਫੀ ਪੁਰਾਣੇ ਹੋ ਗਏ ਹਨ ਅਤੇ ਇਨ੍ਹਾਂ ਨੂੰ ਹੌਲੀ-ਹੌਲੀ ਲੜਾਕੂ ਜਹਾਜ਼ਾਂ ਦੇ ਬੇੜੇ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਕੁਝ ਜਹਾਜ਼ਾਂ ਨੂੰ ਲੋੜ ਅਨੁਸਾਰ ਉੱਨਤ ਵੀ ਬਣਾਇਆ ਜਾ ਰਿਹਾ ਹੈ। ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ 27 ਫਰਵਰੀ ਨੂੰ ਹਵਾਈ ਸਰਹੱਦ ਦੀ ਉਲੰਘਣਾ ਕ ਕੇ ਫੌਜ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਆਏ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ ਨੂੰ ਮਿਗ-21 ਜਹਾਜ਼ ਰਾਹੀਂ ਮਾਰ ਸੁੱਟਿਆ ਸੀ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …