Home / Punjabi News / ਪੂਰਬੀ ਲੱਦਾਖ ਨੇੜੇ ਚੀਨੀ ਫੌਜਾਂ ਦੇ ਇਕੱਠ ਤੋਂ ਭਾਰਤ ਭੜਕਿਆ

ਪੂਰਬੀ ਲੱਦਾਖ ਨੇੜੇ ਚੀਨੀ ਫੌਜਾਂ ਦੇ ਇਕੱਠ ਤੋਂ ਭਾਰਤ ਭੜਕਿਆ

ਪੂਰਬੀ ਲੱਦਾਖ ਨੇੜੇ ਚੀਨੀ ਫੌਜਾਂ ਦੇ ਇਕੱਠ ਤੋਂ ਭਾਰਤ ਭੜਕਿਆ

ਨਵੀਂ ਦਿੱਲੀ: ਕੇਂਦਰੀ ਵਿਦੇਸ਼ ਮੰਤਰਾਲੇ ਨੇ ਚੀਨ ਵੱਲੋਂ ਪੂਰਬੀ ਲੱਦਾਖ ਨੇੜੇ ਆਪਣੀਆਂ ਫੌਜਾਂ ਦੇ ਵੱਡੇ ਪੱਧਰ ‘ਤੇ ਇਕੱਠ ਅਤੇ ਹਥਿਆਰਾਂ ਦਾ ਜ਼ਖੀਰਾ ਇਕੱਠਾ ਕਰਨ ਦੀ ਨਿੰਦਾ ਕਰਦਿਆਂ ਚੀਨ ਦੇ ਵਿਦੇਸ਼ ਮੰਤਰਾਲੇ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਲਿਜੀਆਨ ਨੇ ਹਾਲ ਹੀ ਵਿੱਚ ਦਿੱਤੇ ਬਿਆਨ ਵਿੱਚ ਕਿਹਾ ਸੀ ਕਿ ਲੱਦਾਖ ਦੀ ਸਰਹੱਦ ਨੇੜੇ ਇਕੱਠੀ ਕੀਤੀ ਗਈ ਫੌਜ ਅਤੇ ਜਮ੍ਹਾਂ ਕੀਤਾ ਗਿਆ ਅਸਲਾ ਚੀਨ ‘ਤੇ ਕਿਸੇ ਵੀ ਸੰਭਾਵੀ ਹਮਲੇ ਜਾਂ ਚੀਨੀ ਜ਼ਮੀਨ ਨੂੰ ਹੜਪਣ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਸਬੰਧੀ ਕਾਰਵਾਈ ਹੈ। ਇਸ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਚੀਨ ਦੀ ਇਹ ਕਾਰਵਾਈ ਲੱਦਾਖ ਖੇਤਰ ਵਿੱਚ ਸ਼ਾਂਤੀ ਨੂੰ ਭੰਗ ਕਰਨ ਵਾਲੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਚੀਨ ਵੱਲੋਂ ਅਸਲ ਕੰਟਰੋਲ ਰੇਖਾ ਸਬੰਧੀ ਨਿਯਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਇਸੇ ਦੌਰਾਨ ਭਾਰਤ ਤੇ ਚੀਨ ਵਿਚਾਲੇ ਇਸ ਹਫਤੇ ਹੋਣ ਵਾਲੀ ਸੰਭਾਵੀ ਗੱਲਬਾਤ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। -ਟਨਸ


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …