ਮੁੰਬਈ, 19 ਜੂਨ
ਪੁਸ਼ਪਾ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਹੁਣ ਹੋਰ ਲੰਬਾ ਹੋਣ ਜਾ ਰਿਹਾ ਹੈ ਅਦਾਕਾਰ ਅਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ-2 : ਦਿ ਰੂਲ’ ਇਸ ਸਾਲ 15 ਅਗਸਤ ਨੂੰ ਰੀਲੀਜ਼ ਹੋਣੀ ਸੀ ਪਰ ਹੁਣ ਇਸ ਦੀ ਰੀਲੀਜ਼ ਟਾਲ ਕੇ 6 ਦਸੰਬਰ ਕਰ ਦਿੱਤੀ ਗਈ ਹੈ। ਮਾਈਥਰੀ ਮੂਵੀ ਮੇਕਰਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਨਵੀਂ ਤਾਰੀਖ਼ ਬਾਰੇ ਦੱਸਿਆ ਗਿਆ ਹੈ। ਮਾਈਥਰੀ ਸਟੂਡੀਓਜ਼ ਦੇ ਪ੍ਰਬੰਧਕਾਂ ਨੇ ਕਿਹਾ ਕਿ ‘ਪੁਸ਼ਪਾ ਦਿ ਰਾਇਜ਼’ ਦੀ ਸਫਲਤਾ ਤੋਂ ਬਾਅਦ ਹੋਰ ਚੰਗਾ ਕਰਨ ਲਈ ਸਾਡੀ ਜ਼ਿੰਮੇਵਾਰੀ ਵਧ ਗਈ ਹੈ। ਫ਼ਿਲਮ ਨੂੰ ਸਮੇਂ ਸਿਰ ਰਿਲੀਜ਼ ਕਰਨ ਲਈ ਅਸੀਂ ਬਿਨਾਂ ਰੁਕੇ ਕੰਮ ਕਰ ਰਹੇ ਹਾਂ ਪਰ ਬਾਕੀ ਰਹਿੰਦੇ ਸ਼ੂਟ ਅਤੇ ਪ੍ਰੋਡਕਸ਼ਨ ਦੇ ਕੰਮ ਕਾਰਨ ਫ਼ਿਲਮ 15 ਅਗਸਤ ਨੂੰ ਰਿਲੀਜ਼ ਨਹੀਂ ਕਰ ਸਕਦੇ।
ਸਟੂਡੀਓਜ਼ ਵੱਲੋਂ ਇਸ ਫ਼ਿਲਮ ਦੇ ਦੋ ਗੀਤ ਪੁਸ਼ਪਾ-ਪੁਸ਼ਪਾ ਅਤੇ ਸੂਸੇਕੀ ਪਹਿਲਾਂ ਹੀ ਰਿਲੀਜ਼ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ‘ਪੁਸ਼ਪਾ-2 ਦਿ ਰੂਲ’ ਨੂੰ ਮਾਈਥਰੀ ਮੂਵੀ ਮੇਕਰਜ਼ ਵੱਲੋਂ ਨਵੀਨ ਯੇਰਨੇਨੀ ਅਤੇ ਵਾਈ ਰਵੀ ਸ਼ੰਕਰ ਦੁਆਰਾ ਸੁਕੁਮਾਰ ਰਾਈਟਿੰਗਜ਼ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। -ਪੀਟੀਆਈ
The post ‘ਪੁਸ਼ਪਾ-2 :ਦਿ ਰੂਲ’ ਦੀ ਰਿਲੀਜ਼ ਤਾਰੀਖ਼ ਟਾਲੀ appeared first on Punjabi Tribune.
Source link