Home / Punjabi News / ਗੌਤਮ ਗੰਭੀਰ ਬਣ ਸਕਦਾ ਹੈ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ

ਗੌਤਮ ਗੰਭੀਰ ਬਣ ਸਕਦਾ ਹੈ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ

ਨਵੀਂ ਦਿੱਲੀ, 18 ਜੂਨ
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੀ ਅੱਜ ਕੌਮੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਇੰਟਰਵਿਊ ਲਈ। ਇਹ ਇੰਟਰਵਿਊ ਜ਼ੂਮ ਕਾਲ ’ਤੇ ਹੋਈ, ਜਿਸ ਵਿਚ ਗੰਭੀਰ ਅਤੇ ਅਸ਼ੋਕ ਮਲਹੋਤਰਾ ਦੋਵਾਂ ਨੇ ਆਨਲਾਈਨ ਹਿੱਸਾ ਲਿਆ। ਬੀਸੀਸੀਆਈ ਦੇ ਸੂਤਰ ਨੇ ਦੱਸਿਆ, ‘ਗੰਭੀਰ ਸੀਏਸੀ ਨਾਲ ਇੰਟਰਵਿਊ ਲਈ ਹਾਜ਼ਰ ਹੋਏ। ਅੱਜ ਚਰਚਾ ਦਾ ਇਕ ਦੌਰ ਹੋਇਆ। ਭਲਕੇ ਦੂਜਾ ਗੇੜ ਹੋਣ ਦੀ ਸੰਭਾਵਨਾ ਹੈ।’ ਮੰਨਿਆ ਜਾ ਰਿਹਾ ਹੈ ਕਿ ਗੰਭੀਰ ਹੀ ਚੋਣ ਮੈਦਾਨ ਵਿੱਚ ਹਨ ਅਤੇ ਉਨ੍ਹਾਂ ਦੇ ਨਾਂ ਦਾ ਐਲਾਨ ਮਹਿਜ਼ ਰਸਮੀ ਕਾਰਵਾਈ ਹੈ, ਜੋ ਅਗਲੇ 48 ਘੰਟਿਆਂ ਵਿੱਚ ਹੋ ਸਕਦਾ ਹੈ।

The post ਗੌਤਮ ਗੰਭੀਰ ਬਣ ਸਕਦਾ ਹੈ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ appeared first on Punjabi Tribune.


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦਾ ਦੇਹਾਂਤ; CM ਨੇ ਜਤਾਇਆ ਦੁੱਖ…

SAD News: ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ …