Home / Punjabi News / ਪੁਲਸ ਨੇ ਐੱਨ. ਡੀ. ਪੀ. ਸੀ. ਐਕਟ ਤਹਿਤ ਦਰਜ ਕੀਤਾ ਝੂਠਾ ਮਾਮਲਾ : ਖਹਿਰਾ

ਪੁਲਸ ਨੇ ਐੱਨ. ਡੀ. ਪੀ. ਸੀ. ਐਕਟ ਤਹਿਤ ਦਰਜ ਕੀਤਾ ਝੂਠਾ ਮਾਮਲਾ : ਖਹਿਰਾ

ਪੁਲਸ ਨੇ ਐੱਨ. ਡੀ. ਪੀ. ਸੀ. ਐਕਟ ਤਹਿਤ ਦਰਜ ਕੀਤਾ ਝੂਠਾ ਮਾਮਲਾ : ਖਹਿਰਾ

ਚੰਡੀਗੜ੍ਹ—ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਮੋਗਾ ਪੁਲਸ ‘ਤੇ ਇਕ ਨੌਜਵਾਨ ‘ਤੇ ਐਨ.ਡੀ.ਪੀ.ਸੀ.ਐਕਟ ਤਹਿਤ ਨਾਜਾਇਜ਼ ਪਰਚਾ ਕਰਨ ਦੇ ਦੋਸ਼ ਲਾਏ ਹਨ। ਪ੍ਰੈੱਸ ਕਾਨਫਰੰਸ ਦੌਰਾਨ ਗ੍ਰਿਫਤਾਰ ਕੀਤੇ ਗਏ ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਪ੍ਰੈੱਸ ਕਾਨਫਰੰਸ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ‘ਤੇ ਝੂਠਾ ਪਰਚਾ ਪਾ ਕੇ ਬੀਤੀ 29 ਮਾਰਚ ਨੂੰ ਮੋਗਾ ਦੇ ਗੋਬਿੰਦਗੜ੍ਹ ਮੁਹੱਲਾ ‘ਚੋਂ ਗ੍ਰਿਫਤਾਰ ਕਰ ਲਿਆ ਸੀ। ਪੁਲਸ ਨੇ 31 ਮਾਰਚ ਨੂੰ ਉਸ ਦੀ ਗ੍ਰਿਫਤਾਰੀ ਦਿਖਾਈ, ਜਿਸ ‘ਚ 110 ਗ੍ਰਾਮ ਹੈਰੋਇਨ ਅਤੇ 1 ਪਿਸਤੌਲ ਵੀ ਦਿਖਾਈ ਗਈ ਸੀ। ਗ੍ਰਿਫਤਾਰੀ ਦੀ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ।
ਖਹਿਰਾ ਨੇ ਖੁਲਾਸਾ ਕੀਤਾ ਕਿ ਪਰਮਿੰਦਰ ਦੀ ਗ੍ਰਿਫ਼ਤਾਰੀ ਲਈ ਆਏ ਪੁਲਸ ਵਾਲੇ ਪਰਿਵਾਰ ਨੂੰ ‘ਸੈਟਿੰਗ’ ਕਰਨ ਲਈ ਦੋ ਮੋਬਾਇਲ ਨੰਬਰ ਵੀ ਦੇ ਕੇ ਗਏ ਸਨ। ਖਹਿਰਾ ਨੇ ਕਿਹਾ ਕਿ ਉਸ ਮੌਕੇ ਰਾਜਜੀਤ ਸਿੰਘ ਮੋਗਾ ਦਾ ਐੱਸ. ਐੱਸ. ਪੀ. ਸੀ. ਤੇ ਉਸੇ ਦੀ ਰਹਿਨੁਮਾਈ ਵਿਚ ਸਭ ਕੁਝ ਹੋਇਆ। ਰਾਜਜੀਤ ‘ਤੇ ਪਹਿਲਾਂ ਹੀ ਗੰਭੀਰ ਇਲਜ਼ਾਮ ਲੱਗ ਰਹੇ ਹਨ। ਇਸ ਲਈ ਰਾਜਜੀਤ ਸਮੇਤ ਸਭ ਅਜਿਹੇ ਅਧਿਕਾਰੀਆਂ ਦੀ ਜਾਂਚ ਹੋਣੀ ਚਾਹੀਦੀ ਹੈ।
ਖਹਿਰਾ ਨੇ ਕਿਹਾ ਉਨ੍ਹਾਂ ਵਲੋਂ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਪੱਤਰ ਲਿਖ ਕੇ ਐੱਨ. ਡੀ. ਪੀ. ਐੱਸ. ਐਕਟ ਦੇ ਝੂਠੇ ਪਰਚੇ ਨੂੰ ਰੱਦ ਕਰਨ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹ ਕਿ ਉਨ੍ਹਾਂ ਐੱਸ. ਟੀ. ਐੱਫ. ਮੁਖੀ ਹਰਪ੍ਰੀਤ ਸਿੱਧੂ ਨਾਲ ਵੀ ਇਸ ਸੰਬੰਧੀ ਫ਼ੋਨ ‘ਤੇ ਗੱਲਬਾਤ ਕਰਕੇ ਜਾਂਚ ਕਰਨ ਦੀ ਮੰਗ ਕੀਤੀ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …