Home / Punjabi News / ਸਮਾਜਵਾਦੀਆਂ ਦਾ ਨਹੀਂ ਹੁੰਦਾ ਐਕਸਪ੍ਰੈੱਸ ਵੇਅ: ਯੋਗੀ

ਸਮਾਜਵਾਦੀਆਂ ਦਾ ਨਹੀਂ ਹੁੰਦਾ ਐਕਸਪ੍ਰੈੱਸ ਵੇਅ: ਯੋਗੀ

ਆਜ਼ਮਗੜ੍ਹ— ਆਜ਼ਮਗੜ੍ਹ ‘ਚ 340 ਕਿਲੋਮੀਟਰ ਦੇ ਸਭ ਤੋਂ ਵੱਡੇ ਐਕਸਪ੍ਰੈੱਸ-ਵੇਅ, ਪੂਰਵਾਂਚਲ-ਵੇਅ ਦੇ ਨੀਂਹ ਪੱਥਰ ਦੌਰਾਨ ਯੂ. ਪੀ. ਦੇ ਸੀ. ਐੱਮ. ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਇਹ ਐਕਸਪ੍ਰੈੱਸ-ਵੇਅ ਪੂਰਵਾਂਚਲ ਦੀ ਜ਼ਿੰਦਗੀ ਬਣੇਗਾ। ਉਨ੍ਹਾਂ ਕਿਹਾ ਕਿ ਇਸ ਐਕਸਪ੍ਰੈੱਸ ਵੇਅ ਰਾਹੀਂ ਉਨ੍ਹਾਂ ਜ਼ਿਲਿਆਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਦਾ ਕੰਮ ਕੀਤਾ ਜਾਵੇਗਾ, ਜੋ ਲੰਬੇ ਸਮੇਂ ਤੋਂ ਵਿਕਾਸ ਤੋਂ ਵਾਂਝੇ ਸਨ। ਪੂਰਵਾਂਚਲ ਐਕਸਪ੍ਰੈੱਸ ਵੇਅ ਦੇ ਨੀਂਹ ਪੱਥਰ ਤੋਂ ਪਹਿਲਾਂ ਸੀ. ਐੱਮ. ਯੋਗੀ ਨੇ ਅਖਿਲੇਸ਼ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੂਰਵਾਂਚਲ ਪਿਛਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਦਾ ਸ਼ਿਕਾਰ ਹੋਇਆ ਹੈ। ਪੂਰਵਾਂਚਲ ਨੂੰ ਵਿਕਾਸ ਰਾਹੀਂ ਜੋੜਨ ਅਤੇ ਪਲਾਇਨ ਨੂੰ ਰੋਕਣ ‘ਚ ਐਕਸਪ੍ਰੈੱਸ ਵੇਅ ਬਹੁਤ ਕੰਮ ਆਵੇਗਾ। ਸੀ. ਐੱਮ. ਯੋਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਨੂੰ ਆਪਣੇ ਸੰਸਦੀ ਸੂਬੇ ਦੇ ਰੂਪ ‘ਚ ਚੁਣ ਕੇ ਉੱਤਰ ਪ੍ਰਦੇਸ਼ ਦਾ ਮਾਣ ਵਧਾਇਆ ਹੈ ਅਤੇ ਕਾਸ਼ੀ ਨੂੰ ਇਕ ਨਵੀਂ ਦਿਸ਼ਾ ਦੇਣ ਦਾ ਕੰਮ ਕੀਤਾ ਹੈ।
ਸ਼ਨੀਵਾਰ ਸਵੇਰੇ ਸਾਬਕਾ ਸੀ. ਐੱਮ. ਅਖਿਲੇਸ਼ ਵੱਲੋਂ ਐੱਕਸਪ੍ਰੈੱਸ ਵੇਅ ਦੇ ਪਲਾਨ ਨੂੰ ਸਮਾਜਵਾਦੀਆਂ ਦਾ ਦੱਸਣ ‘ਤੇ ਵੀ ਸੀ. ਐੱਮ. ਯੋਗੀ ਨੇ ਨਿਸ਼ਾਨਾ ਸਾਧਿਆ। ਯੋਗੀ ਨੇ ਕਿਹਾ ਕਿ ਐਕਸਪ੍ਰੈੱਸ ਵੇਅ ਨਾ ਤਾਂ ਸਮਾਜਵਾਦ ਦਾ ਹੁੰਦਾ ਹੈ ਨਾ ਹੀ ਪਰਿਵਾਰ ਦਾ, ਇਹ ਜਨਤਾ ਦਾ ਹੁੰਦਾ ਹੈ। ਇਹ ਐਕਸਪ੍ਰੈੱਸ ਵੇਅ ਭਾਜਪਾ ਦੇ ਲੋਕ ਕਲਿਆਣ ਸੰਕਲਪ ਪੱਤਰ ਦੇ ਅਨੁਰੂਪ ਹੈ। ਉਨ੍ਹਾਂ ਕਿਹਾ ਕਿ ਪੂਰਵਾਂਚਲ ਐਕਸਪ੍ਰੈੱਸ ਵੇਅ ਰਾਹੀਂ ਲਖਨਊ ਤੋਂ ਬਾਰਾਬੰਕੀ ਅਤੇ ਅਮੇਠੀ ਨੂੰ ਵੀ ਜੋਡਿਞਆ ਜਾਵੇਗਾ, ਜਿਸ ਨੂੰ 4 ਦਹਾਕਿਆਂ ਤੱਕ ਵਿਕਾਸ ਤੋਂ ਵਾਂਝਾ ਰੱਖਿਆ ਗਿਆ। ਇਸ ਤੋਂ ਇਲਾਵਾ ਇਸ ਐਕਸਪ੍ਰੈੱਸ ਵੇਅ ਨੂੰ ਅਯੋਧਿਆ, ਗੋਰਖਪੁਰ ਅਤੇ ਪ੍ਰਯਾਗਰਾਜ ਨਾਲ ਵੀ ਜੋੜਿਆ ਜਾਵੇਗਾ।
ਇਸ ਤੋਂ ਪਹਿਲਾਂ ਸੂਬੇ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਈਆ ਨੇ ਕਿਹਾ ਕਿ ਉੱਜਵਲਾ ਯੋਜਨਾ ਦੀ ਸ਼ੁਰੂਆਤ ਵੀ ਪ੍ਰਧਾਨ ਮੰਤਰੀ ਨੇ ਪੂਰਵਾਂਚਲ ਤੋਂ ਹੀ ਕੀਤੀ ਸੀ। ਉਨ੍ਹਾਂ ਕਿਹਾ ਕਿ ਹੁਣ ਪੂਰਵਾਂਚਲ ਦੇ ਵਿਕਾਸ ਨੂੰ ਰਫਤਾਰ ਦੇਣ ਲਈ ਪੀ. ਐੱਮ. ਐਕਸਪ੍ਰੈੱਸ ਵੇਅ ਦੀ ਨੀਂਹ ਰੱਖ ਰਹੇ ਹਨ। ਯੂ. ਪੀ. ਦੀ ਜਨਤਾ ਵੱਲੋਂ ਅਸੀਂ 2019 ‘ਚ ਭਾਜਪਾ ਨੂੰ 73 ਪਲੱਸ ਸੀਟਾਂ ਦੇਣ ਦਾ ਵਾਅਦਾ ਕਰਦੇ ਹਨ। ਇਸ ਤੋਂ ਪਹਿਲਾਂ ਯੂ. ਪੀ. ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਖਿਲੇਸ਼ ਨੇ ਲਖਨਊ ‘ਚ ਪ੍ਰੈੱਸ ਕਾਨਫਰੰਸ ਦੌਰਾਨ ਯੋਗੀ ਸਰਕਾਰ ‘ਤੇ ਜਮ ਕੇ ਹਮਲਾ ਬੋਲਿਆ। ਅਖਿਲੇਸ਼ ਨੇ ਕਿਹਾ ਕਿ ਸਮਾਜਵਾਦੀਆਂ ਦੇ ਕੰਮ ਨੂੰ ਆਪਣਾ ਦੱਸ ਕੇ ਸਰਕਾਰ ਜਨਤਾ ਨੂੰ ਧੋਖਾ ਦੇ ਰਹੀ ਹੈ। ਨਾਲ ਹੀ ਅਖਿਲੇਸ਼ ਨੇ ਦੋਸ਼ ਲਾਇਆ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਅਪਮਾਨਜਨਕ ਸ਼ਬਦ ਕਹੇ ਜਾ ਰਹੇ ਹਨ ਪਰ ਸ਼ਿਕਾਇਤ ਦੇ ਬਾਵਜੂਦ ਯੋਗੀ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ।

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …