Home / Punjabi News / ਰਾਸ਼ਟਰਪਤੀ ਨੇ ਰਾਕੇਸ਼ ਸਿਨ੍ਹਾ, ਸੋਨਲ ਮਾਨਸਿੰਘ ਸਮੇਤ ਚਾਰ ਹਸਤੀਆਂ ਨੂੰ ਰਾਜਸਭਾ ‘ਚ ਕੀਤਾ ਨਾਮਜ਼ਦ

ਰਾਸ਼ਟਰਪਤੀ ਨੇ ਰਾਕੇਸ਼ ਸਿਨ੍ਹਾ, ਸੋਨਲ ਮਾਨਸਿੰਘ ਸਮੇਤ ਚਾਰ ਹਸਤੀਆਂ ਨੂੰ ਰਾਜਸਭਾ ‘ਚ ਕੀਤਾ ਨਾਮਜ਼ਦ

ਰਾਸ਼ਟਰਪਤੀ ਨੇ ਰਾਕੇਸ਼ ਸਿਨ੍ਹਾ, ਸੋਨਲ ਮਾਨਸਿੰਘ ਸਮੇਤ ਚਾਰ ਹਸਤੀਆਂ ਨੂੰ ਰਾਜਸਭਾ ‘ਚ ਕੀਤਾ ਨਾਮਜ਼ਦ

ਨਵੀਂ ਦਿੱਲੀ— ਰਾਸ਼ਟਰਪਤੀ ਨੇ ਰਾਜਸਭਾ ‘ਚ ਚਾਰ ਮਸ਼ਹੂਰ ਹਸਤੀਆਂ ਨੂੰ ਨਾਮਜ਼ਦ ਕੀਤਾ ਹੈ। ਰਾਜਸਭਾ ਦੇ ਨਵੇਂ ਚਿਹਰੇ ‘ਚ ਕਿਸਾਨ ਨੇਤਾ ਰਾਮ ਸ਼ਕਲ, ਲੇਖਕ ਅਤੇ ਲੇਖਕ ਰਾਕੇਸ਼ ਸਿਨ੍ਹਾ, ਮੂਰਤੀਕਾਰ ਰਘੁਨਾਥ ਮਹਾਪਾਤਰਾ ਅਤੇ ਕਲਾਸੀਕਲ ਡਾਂਸਰ ਸੋਨਲ ਮਾਨਸਿੰਘ ਦਾ ਨਾਮ ਸ਼ਾਮਲ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਫਿਲਮ ਜਾਂ ਖੇਡ ਦੁਨੀਆ ਚੋਂ ਕਿਸੇ ਵੀ ਹਸਤੀ ਨੂੰ ਰਾਜਸਭਾ ਨਹੀਂ ਭੇਜਿਆ ਗਿਆ ਹੈ।
ਚਾਰ ਹਸਤੀਆਂ ਵੱਖ-ਵੱਖ ਰਾਜਾਂ ਚੋਂ ਹਨ ਅਤੇ ਇਹ ਆਪਣੇ-ਆਪਣੇ ਇਲਾਕੇ ‘ਚ ਕਾਫੀ ਮਸ਼ਹੂਰ ਹਨ। ਰਾਮ ਸ਼ਕਲ ਉੱਤਰ ਪ੍ਰਦੇਸ਼ ਤੋਂ ਆਉਂਦੇ ਹਨ। ਉਨ੍ਹਾਂ ਨੇ ਦਲਿਤ ਭਾਈਚਾਰੇ ‘ਚ ਕਾਫੀ ਕੰੰੰੰੰਮ ਕੀਤਾ ਹੈ। ਇਸ ਨਾਲ ਹੀ ਰਾਕੇਸ਼ ਸਿਨ੍ਹਾ ਸੰਘ ਦੇ ਵਿਚਾਰਕ ਹਨ। ਉਹ ਟੀ.ਵੀ. ਚੈੱਨਲਾਂ ‘ਤੇ ਭਾਜਪਾ ਦਾ ਪੱਖ ਰੱਖਦੇ ਹਨ। ਉਹ ਦਿੱਲੀ ਯੂਨੀਵਰਸਿਟੀ ‘ਚ ਐਸੋਸੀਏਟ ਪ੍ਰੋਫੈਸਰ ਵੀ ਹਨ। ਸੋਨਲ ਮਾਨਸਿੰਘ ਦੇਸ਼ ਦੀ ਮਸ਼ਹੂਰ ਡਾਂਸਰ ਹੈ। ਰਘੁਨਾਥ ਮਹਾਪਾਤਰ ਨੇ ਜਗਨਨਾਥ ਮੰਦਰ ਨਾਲ ਸੰਬੰਧਿਤ ਮਹੱਤਵਪੂਰਨ ਕੰਮ ਕੀਤੇ ਹਨ। ਉਹ ਉੜੀਸਾ ਤੋਂ ਆਉਂਦੇ ਹਨ।
ਮੰਨਿਆ ਜਾਂਦਾ ਹੈ ਕਿ ਇਸ ਫੈਸਲੇ ਨਾਲ ਸਰਕਾਰ ਨੇ ਦਲਿਤ ਭਾਈਚਾਰੇ ‘ਤੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਸ਼ਟਰਪਤੀ ਨੇ ਅਜਿਹੇ ਸਮੇਂ ‘ਚ ਚਾਰ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ, ਜਦੋਂ ਰਾਜਸਭਾ ‘ਚ ਉਪ ਸਭਾਪਤੀ ਦੀਆਂ ਚੋਣਾਂ ਹੋਣੀਆਂ ਸਨ ਤਾਂ ਅਜਿਹੇ ‘ਚ ਚਾਰ ਮੈਂਬਰਾਂ ਦੇ ਨਾਮਜ਼ਦ ਹੋਣ ਨਾਲ ਸਰਕਾਰ ਦੀ ਸ਼ਕਤੀ ‘ਚ ਵਾਧਾ ਹੋਇਆ। ਦੱਸਣਾ ਚਾਹੁੰਦੇ ਹਾਂ ਕਿ ਰਾਜਸਭਾ ‘ਚ 12 ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਹੱਕ ਹੈ। ਇਨ੍ਹਾਂ ਮੈਂਬਰਾਂ ਨੂੰ ਕਲਾ, ਵਿਗਿਆਨ, ਖੇਡ, ਸਮਾਜਿਕ ਖੇਤਰਾਂ ਨਾਲ ‘ਚ ਜੁੜੇ ਹੋਣਾ ਚਾਹੀਦਾ ਹੈ।
1. ਰਾਮ ਸ਼ਕਲ (ਸਮਾਜ ਸੇਵਾ)
ਰਾਜ -ਉੱਤਰ ਪ੍ਰਦੇਸ਼
ਸਿੱਖਿਆ- ਐੈੱਮ.ਏ.
-ਇਨ੍ਹਾਂ ਨੇ ਦਲਿਤ ਭਾਈਚਾਰੇ ਲਈ ਕਾਫੀ ਕੰਮ ਕੀਤਾ ਹੈ।
– ਇਨ੍ਹਾਂ ਦੀ ਦਿੱਖ ਕਿਸਾਨਾਂ, ਵਰਕਰਾਂ ਅਤੇ ਪ੍ਰਵਾਸੀਆਂ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਨੇਤਾ ਦੀ ਹੈ।
– ਰਾਬਰਟਸਗੰਜ (ਯੂ.ਪੀ.) ਤੋਂ ਤਿੰਨ ਵਾਰ ਸੰਸਦ ਵੀ ਰਹੇ ਹਨ।
2. ਰਾਕੇਸ਼ ਸਿਨ੍ਹਾ
ਰਾਜ- ਬਿਹਾਰ/ ਦਿੱਲੀ
ਸਿੱਖਿਆ- ਪੀ.ਐੈੱਚ.ਡੀ., ਐੈੱਮ.ਫਿਲ.
3. ਰਘੁਨਾਥ ਮਹਾਪਾਤਰਾ, ਕਲਾ
ਰਾਜ- ਓੜੀਸਾ
4. ਸੋਨਲ ਮਾਨਸਿੰਘ, ਕਲਾ
ਰਾਜ- ਮਹਾਰਾਸ਼ਟਰ/ ਦਿੱਲੀ
ਸਿੱਖਿਆ- ਡੀਲੀਟ, ਡੀ.ਐੱਸ.ਸੀ., ਬੀ.ਏ. (ਆਨਰਜ਼)
– ਇਹ ਮਸ਼ਹੂਰ ਕਲਾਸੀਕਲ ਡਾਂਸਰਾਂ ਚੋਂ ਇਕ ਹਨ।
– 1977 ‘ਚ ਦਿੱਲੀ ‘ਚ ਸੈਂਟਰ ਫਾਰ ਇੰਡੀਅਨ ਕਲਾਸੀਕਲ ਡਾਂਸਰ ਦੀ ਸਥਾਪਨਾ ਕੀਤੀ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …