Home / Punjabi News / ਪਿਛਲੀ ਸਰਕਾਰ ਨੇ ਮੇਰੇ ਸਬਰ ਦਾ ਬੰਨ੍ਹ ਤੋੜਿਆ- ਨਰਿੰਦਰ ਮੋਦੀ

ਪਿਛਲੀ ਸਰਕਾਰ ਨੇ ਮੇਰੇ ਸਬਰ ਦਾ ਬੰਨ੍ਹ ਤੋੜਿਆ- ਨਰਿੰਦਰ ਮੋਦੀ

ਪਿਛਲੀ ਸਰਕਾਰ ਨੇ ਮੇਰੇ ਸਬਰ ਦਾ ਬੰਨ੍ਹ ਤੋੜਿਆ- ਨਰਿੰਦਰ ਮੋਦੀ

ਮਣੀਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਣੀਪੁਰ ‘ਚ 8 ਮੁੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਦੇ ਨਾਲ ਹੀ 4 ਹੋਰ ਦਾ ਨੀਂਹ ਪੱਥਰ ਰੱਖਿਆ। ਇੰਫਾਲ ‘ਚ ਇਕ ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ‘ਚ ਮੋਰੇਹ ‘ਚ ਸੰਗਠਿਤ ਜਾਂਚ ਚੌਕੀ, ਦੋਲਾਈਥਾਬੀ ਬੈਰਾਜ, ਖਾਧ ਭੰਡਾਰਨ ਗੋਦਾਮ ਅਤੇ ਬਫ਼ਰ ਜਲ ਸਰੋਤ ਸ਼ਾਮਲ ਹਨ। ਮਣੀਪੁਰ ‘ਚ ਪ੍ਰਧਾਨ ਮੰਤਰੀ ਨੇ ਕਿਹਾ,”ਪਿਛਲੀ ਸਰਕਾਰ ਦੌਰਾਨ 100 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ 200-250 ਕਰੋੜਾਂ ਦੀ ਲਾਗਤ ‘ਤੇ ਪੂਰਾ ਕੀਤਾ ਗਿਆ। ਰਾਸ਼ਟਰੀ ਧਨ ਦੀ ਇਸ ਗਲਤ ਵਰਤੋਂ ਨੇ ਮੇਰੇ ਸਬਰ ਦਾ ਬੰਨ੍ਹ ਤੋੜ ਦਿੱਤਾ।”
ਪੀ.ਐੱਮ. ਮੋਦੀ ਨੇ ਕਿਹਾ,”ਅੱਜ ਮਣੀਪੁਰ ਨੂੰ 125 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੰਗਠਿਤ ਜਾਂਚ ਚੌਕੀ ਦਾ ਤੋਹਫਾ ਮਿਲਿਆ ਹੈ। ਇਹ ਸਿਰਫ ਇਕ ਜਾਂਚ ਚੌਕੀ ਹੀ ਨਹੀਂ ਹੈ, ਇਸ ‘ਚ ਦਰਜਨ ਭਰ ਵਿਸ਼ੇਸ਼ਤਾਵਾਂ ਹਨ।” ਮਣੀਪੁਰ ‘ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,”ਪੂਰਬੀ-ਉੱਤਰੀ ਸਰਕਾਰ ਦੇ ਢਿੱਲੇ ਰਵੱਈਏ ਕਾਰਨ 12 ਲੱਖ ਕਰੋੜ ਰੁਪਏ ਦੇ ਪ੍ਰਾਜੈਕਟ ‘ਠੰਡੇ ਬਸਤੇ’ ‘ਚ ਪਏ ਹੋਏ ਸਨ, ਅਸੀਂ ਉਨ੍ਹਾਂ ਨੂੰ ਅਮਲ ‘ਚ ਲਿਆਂਦਾ।”
ਇਸ ਤੋਂ ਇਲਾਵਾ ਉਨ੍ਹਾਂ ਨੇ ਚੰਰਾਚਾਂਦਪੁਰ ਖੇਤਰ ਲਈ ਉੱਨਤ ਜਲ ਸਪਲਾਈ, ਕਾਂਗਪੋਕਪੀ ਦੇ ਥੰਗਾਪਟ ‘ਚ ਈਕੋ ਟੂਰਿਜ਼ਮ ਕੰਪਲੈਕਸ, ਨੋਨੀ ਜ਼ਿਲੇ ‘ਚ ਸੰਗਠਿਤ ਸੈਰ-ਸਪਾਟਾ ਸਥਾਨ ਅਤੇ ਲਾਂਬੁਈ ਦੇ ਜਵਾਹਰ ਨਵੋਦਿਆ ਸਕੂਲ ਅਤੇ ਉਸ ਦੇ ਨੇੜੇ-ਤੇੜੇ ਦੇ ਪਿੰਡਾਂ ‘ਚ ਜਲ ਸਪਲਾਈ ਯੋਜਨਾ ਦਾ ਵੀ ਉਦਘਾਟਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਪੱਛਮੀ ਇੰਫਾਲ ਜ਼ਿਲੇ ‘ਚ ਧਨਾਮੰਜੁਰੀ ਸਕੂਲ ਦੇ ਵਿਕਾਸ, ਪੂਰਬੀ ਇੰਫਾਲ ਜ਼ਿਲੇ ਦੇ ਖੁਮਨ ਲਾਮਪਕ ਖੇਡ ਕੰਪਲੈਕਸ ਦੇ ਹਾਕੀ ਸਟੇਡੀਅਮ ਅਤੇ ਮੁੱਖ ਸਟੇਡੀਅਮ ‘ਚ ਤੇਜ਼ ਰੋਸ਼ਨੀ ਵਾਲੀਆਂ ਨਕਲੀ ਲਾਈਟਾਂ ਲਗਾਉਣ ਅਤੇ ਪੱਛਮੀ ਇੰਫਾਲ ਜ਼ਿਲੇ ‘ਚ ਲਾਂਗਜਿੰਗ ਅਚੋਬਾ ‘ਚ ਨਕਲੀ ਘਾਹ ਵਿਛਾਉਣ ਵਰਗੇ ਚਾਰ ਹੋਰ ਪ੍ਰਾਜੈਕਟਾਂ ਦਾ ਵੀ ਨੀਂਹ ਪੱਥਰ ਰੱਖਿਆ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …