Home / Punjabi News / ਆਸਟਰੇਲੀਆ ’ਚ ਵਿਦਿਆਰਥੀਆਂ ਦੀ ਆਪਸੀ ਖਹਿਬਾਜ਼ੀ ਕਾਰਨ ਹਰਿਆਣਾ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

ਆਸਟਰੇਲੀਆ ’ਚ ਵਿਦਿਆਰਥੀਆਂ ਦੀ ਆਪਸੀ ਖਹਿਬਾਜ਼ੀ ਕਾਰਨ ਹਰਿਆਣਾ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

ਚੰਡੀਗੜ੍ਹ, 6 ਮਈ
ਆਸਟਰੇਲੀਆ ਵਿਚ ਕੁਝ ਭਾਰਤੀ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ ਦੌਰਾਨ ਹਰਿਆਣਾ ਦੇ ਕਰਨਾਲ ਦੇ ਵਾਸੀ 22 ਸਾਲਾ ਐੱਮਟੈੱਕ ਵਿਦਿਆਰਥੀ ਦੀ ਕਥਿਤ ਤੌਰ ‘ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ‘ਚ ਇਕ ਹੋਰ ਵਿਦਿਆਰਥੀ ਜ਼ਖਮੀ ਹੋ ਗਿਆ। ਮ੍ਰਿਤਕ ਦੇ ਰਿਸ਼ਤੇਦਾਰ ਯਸ਼ਵੀਰ ਅਨੁਸਾਰ ਨਵਜੀਤ ਸੰਧੂ ‘ਤੇ ਕਿਸੇ ਹੋਰ ਵਿਦਿਆਰਥੀ ਨੇ ਚਾਕੂ ਨਾਲ ਉਸ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ, ਜਦੋਂ ਉਸ ਨੇ ਕਿਰਾਏ ਦੇ ਮਾਮਲੇ ਕੁਝ ਭਾਰਤੀ ਵਿਦਿਆਰਥੀਆਂ ਵਿਚਕਾਰ ਹੋਏ ਝਗੜੇ ਵਿਚ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਨਵਜੀਤ ਹੁਸ਼ਿਆਰ ਵਿਦਿਆਰਥੀ ਸੀ ਅਤੇ ਜੁਲਾਈ ਵਿੱਚ ਛੁੱਟੀਆਂ ਮਨਾਉਣ ਲਈ ਆਪਣੇ ਪਰਿਵਾਰ ਕੋਲ ਆਉਣਾ ਸੀ। ਉਹ ਸਾਲ ਨਵੰਬਰ 2022 ਵਿੱਚ ਕਰੀਬ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਆਸਟਰੇਲੀਆ ਗਿਆ ਸੀ ਅਤੇ ਉਸ ਦੇ ਪਿਤਾ, ਜੋ ਕਿਸਾਨ ਹਨ, ਨੇ ਡੇਢ ਏਕੜ ਜ਼ਮੀਨ ਵੇਚ ਕੇ ਉਸ ਨੂੰ ਵਿਦੇਸ਼ ਪੜ੍ਹਾਈ ਲਈ ਭੇਜਿਆ ਸੀ। ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਦੇਸ਼ ਲਿਆਉਣ ਲਈ ਮਦਦ ਕਰੇ।

The post ਆਸਟਰੇਲੀਆ ’ਚ ਵਿਦਿਆਰਥੀਆਂ ਦੀ ਆਪਸੀ ਖਹਿਬਾਜ਼ੀ ਕਾਰਨ ਹਰਿਆਣਾ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ appeared first on Punjabi Tribune.


Source link

Check Also

ਆਈਪੀਐੱਲ: ਕੋਲਕਾਤਾ ਤੇ ਹੈਦਰਾਬਾਦ ਵਿਚਾਲੇ ਫਾਈਨਲ ਮੁਕਾਬਲਾ ਐਤਵਾਰ ਨੂੰ

ਚੇਨੱਈ, 25 ਮਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਐਤਵਾਰ ਨੂੰ ਇਥੇ ਸ਼ਾਮ 7:30 ਵਜੇ ਸ਼ੁਰੂ …