Home / Punjabi News / ਦਿੱਲੀ ਤੋਂ ਦੋਹਾ ਜਾ ਰਹੀ ਉਡਾਣ ਦੀ ਕਰਾਚੀ ’ਚ ਐਮਰਜੈਂਸੀ ਲੈਂਡਿੰਗ

ਦਿੱਲੀ ਤੋਂ ਦੋਹਾ ਜਾ ਰਹੀ ਉਡਾਣ ਦੀ ਕਰਾਚੀ ’ਚ ਐਮਰਜੈਂਸੀ ਲੈਂਡਿੰਗ

ਕਰਾਚੀ/ਨਵੀਂ ਦਿੱਲੀ, 21 ਮਾਰਚ

ਕਤਰ ਏਅਰਵੇਜ਼ ਦੀ ਨਵੀਂ ਦਿੱਲੀ ਤੋਂ ਦੋਹਾ ਜਾ ਰਹੀ ਉਡਾਣ ਨੂੰ ‘ਤਕਨੀਕੀ ਨੁਕਸ’ ਕਰਕੇ ਅੱਜ ਤੜਕੇ ਪਾਕਿਸਤਾਨ ਦੇ ਦੱਖਣੀ ਸ਼ਹਿਰ ਕਰਾਚੀ ਵਿੱਚ ਹੰਗਾਮੀ ਹਾਲਾਤ ‘ਚ ਉੱਤਰਨਾ ਪਿਆ ਹੈ। ਪਾਕਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਤਰਜਮਾਨ ਸੈਫੁਰ ਰਹਿਮਾਨ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਤਰ ਏਅਰਵੇਜ਼ ਦੀ ਉਡਾਣ ਕਿਊਆਰ-579 ਕਰਾਚੀ ਦੇ ਜਿਨਾਹ ਕੌਮਾਂਤਰੀ ਹਵਾਈ ਅੱਡੇ ‘ਤੇ ਸੁਰੱਖਿਅਤ ਉੱਤਰ ਗਈ। ਜਹਾਜ਼ ਵਿੱਚ ਸਵਾਰ ਸਾਰੇ 283 ਮੁਸਾਫ਼ਰਾਂ ਨੂੰ ਕੁਝ ਘੰਟਿਆਂ ਦੇ ਵਕਫ਼ੇ ਮਗਰੋਂ ਬਦਲਵੇਂ ਜਹਾਜ਼ ਰਾਹੀਂ ਦੋਹਾ ਲਿਜਾਇਆ ਗਿਆ। ਰਹਿਮਾਨ ਨੇ ਕਿਹਾ ਕਿ ਦੋਹਾ ਅਧਾਰਿਤ ਫਲਾਈਟ ਨੇ ਅੱਜ ਸਵੇਰੇ ਨਵੀਂ ਦਿੱਲੀ ਤੋਂ ਵੱਡੇ ਤੜਕੇ 3:20 ਵਜੇ ਉਡਾਣ ਭਰੀ ਸੀ ਤੇ ਸਾਢੇ ਪੰਜ ਵਜੇ ਦੇ ਕਰੀਬ ਜਹਾਜ਼ ਨੂੰ ਕਰਾਚੀ ਵਿੱਚ ਹੰਗਾਮੀ ਹਾਲਾਤ ‘ਚ ਉਤਰਨਾ ਪਿਆ। -ਪੀਟੀਆਈ


Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …