Home / Punjabi News / ਗੈਰ ਪੰਜਾਬੀ ਰਾਜ ਸਭਾ ਲਈ ਭੇਜਣਾ ਪੰਜਾਬ ਨਾਲ ਧੋਖਾ ਹੋਵੇਗਾ

ਗੈਰ ਪੰਜਾਬੀ ਰਾਜ ਸਭਾ ਲਈ ਭੇਜਣਾ ਪੰਜਾਬ ਨਾਲ ਧੋਖਾ ਹੋਵੇਗਾ

ਗੈਰ ਪੰਜਾਬੀ ਰਾਜ ਸਭਾ ਲਈ ਭੇਜਣਾ ਪੰਜਾਬ ਨਾਲ ਧੋਖਾ ਹੋਵੇਗਾ

ਵਿਧਾਇਕ ਜ਼ਮੀਰ ਦੀ ਆਵਾਜ਼ ਨਾਲ ਲੋਕਾਂ ਦੀ ਇੱਛਾ ਅਨੁਸਾਰ ਵੋਟ ਦਾ ਇਸਤੇਮਾਲ ਕਰਨ
ਬਠਿੰਡਾ, 21 ਮਾਰਚ, ਬੀ ਐੱਸ ਭੁੱਲਰ
ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਵਿੱਚ ਭਰੋਸਾ ਪ੍ਰਗਟ ਕਰਦਿਆਂ ਉਹਨਾਂ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਹੁਣ ਪਾਰਟੀ ਵੱਲੋਂ ਪੰਜਾਬ ਦੇ ਹਿਤਾਂ ਦੀ ਰਾਖੀ ਕਰਨੀ ਚਾਹੀਦੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐ¤ਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਜੇਕਰ ਭਗਵੰਤ ਸਰਕਾਰ ਵੱਲੋਂ ਰਾਜ ਸਭਾ ਲਈ ਗੈਰ ਪੰਜਾਬੀਆਂ ਨੂੰ ਭੇਜਿਆ ਗਿਆ ਤਾਂ ਇਹ ਰਾਜ ਨਾਲ ਧੋਖਾ ਹੋਵੇਗਾ।
ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਸਥਾਪਤ ਕੀਤੀ ਹੈ। ਹੁਣ ਇਸ ਪਾਰਟੀ ਦੀ ਹਾਈਕਮਾਂਡ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਅਤੇ ਵਿਧਾਇਕਾਂ ਨੂੰ ਪੂਰੀ ਆਜ਼ਾਦ ਮਰਜੀ ਨਾਲ ਕੰਮ ਕਰਨ ਦੀ ਖੁੱਲ੍ਹ ਦੇਵੇ। ਲੋਕ ਚੋਣਾਂ ਤੋਂ ਪਹਿਲਾਂ ਹੀ ਇਹ ਖਦਸ਼ਾ ਜਾਹਰ ਕਰ ਰਹੇ ਸਨ, ਕਿ ਭਗਵੰਤ ਮਾਨ ਤੋਂ ਮੋਹਰ ਬਣਾ ਕੇ ਕੰਮ ਲਿਆ ਜਾਵੇਗਾ ਜਦ ਕਿ ਸਮੁੱਚਾ ਕੰਟਰੌਲ ਦਿੱਲੀ ਵਾਲਿਆਂ ਕੋਲ ਹੋਵੇਗਾ। ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਕੈਬਨਿਟ ਮੰਤਰੀਆਂ ਦੀ ਚੋਣ ਅਤੇ ਹੁਣ ਰਾਜ ਸਭਾ ਲਈ ਪੰਜਾਬ ਤੋਂ ਬਾਹਰ ਦੇ ਉਮੀਦਵਾਰ ਬਣਾਉਣ ਨਾਲ ਇਹ ਖਦਸ਼ਾ ਸੱਚ ਵਿੱਚ ਬਦਲਦਾ ਵਿਖਾਈ ਦਿੰਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪੰਜ ਰਾਜ ਸਭਾ ਮੈਂਬਰਾਂ ਸੁਖਦੇਵ ਸਿੰਘ ਢੀਂਡਸਾ, ਪ੍ਰਤਾਪ ਸਿੰਘ ਬਾਜਵਾ, ਨਰੇਸ ਗਜਰਾਲ, ਸਮਸੇਰ ਸਿੰਘ ਦੂਲੋ ਤੇ ਸਵੇਤ ਮਲਿਕ ਦਾ ਰਾਜ ਸਭਾ ਮੈਂਬਰੀ ਦਾ ਸਮਾਂ ਪੂਰਾ ਹੋਣ ਸਦਕਾ 31 ਮਾਰਚ ਨੂੰ ਇਹਨਾਂ ਸੀਟਾਂ ਲਈ ਚੋਣ ਹੋ ਰਹੀ ਹੈ। ਜਦ ਕਿ ਦੋ ਮੈਂਬਰਾਂ ਅੰਬਿਕਾ ਸੋਨੀ ਤੇ ਬਲਵਿੰਦਰ ਸਿੰਘ ਭੂੰਦੜ ਦਾ ਰਾਜ ਸਭਾ ਮੈਂਬਰੀ ਦਾ ਸਮਾਂ ਜੁਲਾਈ ਵਿੱਚ ਪੂਰਾ ਹੋਵੇਗਾ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਬਣ ਜਾਣ ਨਾਲ ਸਪਸ਼ਟ ਦਿਖਾਈ ਦਿੰਦਾ ਹੈ ਕਿ ਪੰਜੇ ਹੀ ਮੈਂਬਰ ਇਸ ਪਾਰਟੀ ਦੇ ਬਣ ਜਾਣਗੇ। ਆਮ ਆਦਮੀ ਪਾਰਟੀ ਵੱਲੋਂ ਸ੍ਰੀ ਸੰਦੀਪ ਪਾਠਕ, ਰਾਘਵ ਚੱਢਾ, ਹਰਭਜਨ ਸਿੰਘ, ਅਸੋਕ ਮਿੱਤਲ ਤੇ ਸੰਜੀਵ ਅਰੋੜਾ ਦਾ ਨਾਂ ਐਲਾਨਿਆ ਗਿਆ ਹੈ। ਇਹਨਾਂ ਨਾਵਾਂ ਵਿੱਚ ਤਿੰਨ ਗੈਰ ਪੰਜਾਬੀ ਹਨ।
ਸੂਬਾ ਸਕੱਤਰ ਨੇ ਕਿਹਾ ਕਿ ਗੈਰ ਪੰਜਾਬੀਆਂ ਨੂੰ ਰਾਜ ਸਭਾ ਵਿੱਚ ਭੇਜਣਾ ਪੰਜਾਬ ਰਾਜ ਨਾਲ ਧੋਖਾਦੇਹੀ ਅਤੇ ਵੋਟਰਾਂ ਨਾਲ ਬੇਵਿਸਵਾਸੀ ਹੋਵੇਗੀ। ਲੋਕਾਂ ਨੇ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਸੂਬੇ ਨੂੰ ਵੇਚਿਆ ਨਹੀਂ ਗਿਆ। ਭਗਵੰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਹਿਤਾਂ ਦੀ ਰਾਖੀ ਕਰੇ ਅਤੇ ਰਾਜ ਸਭਾ ਮੈਂਬਰ ਪੰਜਾਬ ਵਿੱਚੋਂ ਹੀ ਭੇਜੇ ਜਾਣ। ਅਜਿਹਾ ਨਾ ਕਰਨ ਤੇ ਪੰਜਾਬ ਦੇ ਲੋਕਾਂ ਦਾ ਇਸ ਨਵੀਂ ਸਰਕਾਰ ਤੋਂ ਭਰੋਸਾ ਟੁੱਟ ਜਾਵੇਗਾ।
ਕਾ: ਸੇਖੋਂ ਨੇ ਪੰਜਾਬ ਦੇ ਵਿਧਾਇਕਾਂ ਨੂੰ ਵੀ ਸੁਝਾਅ ਦਿੱਤਾ ਕਿ ਉਹ ਰਾਜ ਸਭਾ ਮੈਂਬਰਾਂ ਲਈ ਵੋਟਾਂ ਪਾਉਣ ਸਮੇਂ ਆਪਣੀ ਜ਼ਮੀਰ ਦੀ ਆਵਾਜ਼ ਨਾਲ ਅਤੇ ਲੋਕਾਂ ਦੀ ਇੱਛਾ ਅਨੁਸਾਰ ਵੋਟ ਦਾ ਇਸਤੇਮਾਲ ਕਰਨ। ਉਹਨਾਂ ਕਿਹਾ ਕਿ ਜੇਕਰ ਵਿਧਾਇਕਾਂ ਨੇ ਲੋਕਾਂ ਦੀ ਮਰਜੀ ਦੇ ਵਿਰੁੱਧ ਵੋਟ ਦੀ ਵਰਤੋਂ ਕੀਤੀ ਤਾਂ ਪੰਜਾਬ ਦੇ ਲੋਕ ਉਹਨਾਂ ਤੋਂ ਉਸੇ ਤਰਜ ਤੇ ਸੁਆਲ ਪੁੱਛਣਗੇ, ਜਿਵੇਂ ਚੋਣਾਂ ਤੋਂ ਪਹਿਲਾਂ ਭਾਜਪਾ ਜਾਂ ਅਕਾਲੀ ਕਾਂਗਰਸੀ ਉਮੀਦਵਾਰਾਂ ਤੋਂ ਪੁੱਛੇ ਜਾਂਦੇ ਸਨ।

The post ਗੈਰ ਪੰਜਾਬੀ ਰਾਜ ਸਭਾ ਲਈ ਭੇਜਣਾ ਪੰਜਾਬ ਨਾਲ ਧੋਖਾ ਹੋਵੇਗਾ first appeared on Punjabi News Online.


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …