Home / Punjabi News / ਜ਼ਿਲ੍ਹਾ ਗੁਰਦਾਸਪੁਰ: 7 ਹਲਕਿਆਂ ’ਚੋਂ ਤਿੰਨ ’ਤੇ ਕਾਂਗਰਸ, ਤਿੰਨ ’ਤੇ ਆਮ ਆਦਮੀ ਪਾਰਟੀ ਅਤੇ ਇੱਕ ’ਤੇ ਸ਼੍ਰੋਮਣੀ ਅਕਾਲੀ ਦਲ ਅੱਗੇ

ਜ਼ਿਲ੍ਹਾ ਗੁਰਦਾਸਪੁਰ: 7 ਹਲਕਿਆਂ ’ਚੋਂ ਤਿੰਨ ’ਤੇ ਕਾਂਗਰਸ, ਤਿੰਨ ’ਤੇ ਆਮ ਆਦਮੀ ਪਾਰਟੀ ਅਤੇ ਇੱਕ ’ਤੇ ਸ਼੍ਰੋਮਣੀ ਅਕਾਲੀ ਦਲ ਅੱਗੇ

ਕੇਪੀ ਸਿੰਘ

ਗੁਰਦਾਸਪੁਰ, 10 ਮਾਰਚ

ਗੁਰਦਾਸਪੁਰ ਜ਼ਿਲ੍ਹੇ ਦੇ ਕੁਲ ਸੱਤ ਵਿਧਾਨ ਸਭਾ ਹਲਕਿਆਂ ਤੋਂ ਵੋਟਾਂ ਦੀ ਗਿਣਤੀ ਮਗਰੋਂ ਮਿਲੇ ਜੁਲੇ ਰੁਝਾਨ ਮਿਲੇ ਰਹੇ ਹਨ। ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਬਚਨ ਸਿੰਘ ਬੱਬੇਹਾਲੀ, ਕਾਂਗਰਸ ਦੇ ਬਰਿੰਦਰ ਮੀਤ ਸਿੰਘ ਪਾਹੜਾ ਤੋਂ ਅੱਗੇ ਹਨ। ਕਾਦੀਆਂ ਤੋਂ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ , ਅਕਾਲੀ ਦਲ ਦੇ ਗੁਰਇਕਬਾਲ ਸਿੰਘ ਮਾਹਲ ਤੋਂ, ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਸ਼ੈਰੀ ਕਲਸੀ, ਕਾਂਗਰਸ ਦੇ ਅਸ਼ਵਨੀ ਸੇਖੜੀ ਤੋਂ, ਫ਼ਤਿਹਗੜ੍ਹ ਚੂੜੀਆਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਕਾਲੀ ਦਲ ਦੇ ਲਖਬੀਰ ਸਿੰਘ ਲੋਧੀ ਨੰਗਲ ਤੋਂ, ਸ੍ਰੀ ਹਰਗੋਬਿੰਦਪੁਰ ਤੋਂ ਆਮ ਆਦਮੀ ਪਾਰਟੀ ਦੇ ਅਮਰਪਾਲ ਸਿੰਘ , ਅਕਾਲੀ ਦਲ ਦੇ ਰਾਜਨਬੀਰ ਸਿੰਘ ਤੋਂ, ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ, ਅਕਾਲੀ ਦਲ ਦੇ ਰਵੀਕਰਨ ਸਿੰਘ ਕਾਹਲੋਂ ਤੋਂ, ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੇ ਸ਼ਮਸ਼ੇਰ ਸਿੰਘ, ਕਾਂਗਰਸ ਦੀ ਅਰੁਣਾ ਚੌਧਰੀ ਤੋਂ ਅੱਗੇ ਹਨ।


Source link

Check Also

 Jalandhar ‘ਚ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ, ਲੱਤ ‘ਚ ਗੋਲੀ ਲੱਗਣ ਮਗਰੋਂ ਪੁਲਿਸ ਨੇ ਕੀਤਾ ਕਾਬੂ 

Jalandhar Encounter News : ਜਲੰਧਰ ਦੇ ਕਿਸ਼ਨਪੁਰਾ ਰੋਡ ‘ਤੇ ਸਥਿਤ ਮਸ਼ਹੂਰ ਬੀਐਮਐਸ ਫੈਸ਼ਨ ਸ਼ੋਅਰੂਮ ‘ਤੇ …